Wednesday, May 27, 2026

ਅੱਜ ਜਿਲੇ ‘ਚ 11 ਪਾਜੇਟਿਵ ਮਾਮਲੇ ਆਏ ਸਾਹਮਣੇ

ਐਸ.ਏ.ਐਸ ਨਗਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 11 ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ।ਇਨ੍ਹਾਂ ਵਿਚੋਂ 7 ਪੁਰਸ਼ ਅਤੇ 4 ਮਹਿਲਾਵਾਂ ਹਨ।
                    ਡੀ.ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਕੇਸ ਮੁਹਾਲੀ, ਨਵਾਂ ਚੰਡੀਗੜ੍ਹ, ਖਰੜ, ਨਯਾਗਾਓਂ ਅਤੇ ਬੱਲੋਮਾਜਰਾ ਨਾਲ ਸਬੰਧਤ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸੈਕਟਰ-66 ਨਾਲ ਸਬੰਧਤ ਤਿੰਨ ਕੇਸ ਕਾਨਪੁਰ ਦੀ ਯਾਤਰਾ ਨਾਲ ਸਬੰਧਤ ਹਨ, ਜਦੋਂ ਕਿ ਤਿੰਨ ਹੋਰ ਕੇਸ ਪਹਿਲਾਂ ਹੀ ਪਾਜ਼ਟਿਵ ਮਰੀਜ਼ਾਂ ਦੇ ਸੰਪਰਕ ਹਨ।ਹੁਣ ਤੱਕ, ਜਿਲ੍ਹਾ ਵਿੱਚ 314 ਮਾਮਲੇ ਹਨ। ਕੁੱਲ 85 ਕੇਸ ਪਾਜੇਟਿਵ ਹਨ ਅਤੇ ਠੀਕ ਕੀਤੇ ਕੇਸ 224 ਹਨ ਜਦੋਂ ਕਿ 5 ਵਿਅਕਤੀਆਂ ਦੀ ਮੌਤ ਹੋ ਗਈ ਹੈ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …