Wednesday, March 4, 2026

ਐਨ.ਆਰ.ਆਈ ਨਰਿੰਦਰ ਬੱਲ ਕਨੇਡਾ ਵੱਲੋਂ ਦਿੱਤੀ ਪਾਣੀ ਵਾਲੀ ਟੈਂਕੀ ਦਾ ਔਜਲਾ ਨੇ ਕੀਤਾ ਉਦਘਾਟਨ

ਮਜੀਠਾ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਪਿੰਡ ਢੱਡੇ ਵਿਖੇ ਸਾਬਕਾ ਸਰਪੰਚ ਅਤੇ ਐਨ.ਆਰ.ਆਈ ਨਰਿੰਦਰ ਸਿੰਘ ਬੱਲ ਕਨੇਡਾ ਵਲੋਂ ਪਿੰਡ

ਦੀ ਲਈ ਇੱਕ ਟਰੈਕਟਰ ਅਤੇ ਪਾਣੀ ਵਾਲੀ ਟੈਂਕੀ ਦਿੱਤੀ ਗਈ ਹੈ।ਜਿਸ ਦਾ ਉਦਘਾਟਨ ਵਿਸ਼ੇਸ਼ ਤੋਰ ‘ਤੇ ਪਹੁੰਚੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਹਲਕਾ ਮਜੀਠਾ ਦੇ ਸੀਨੀਅਰ ਕਾਗਰਸੀ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਵਲੋਂ ਕੀਤਾ ਗਿਆ।
             ਇਸ ਤੋਂ ਪਹਿਲਾਂ ਜੱਗਾ ਮਜੀਠਾ, ਸਾਬਕਾ ਸਰਪੰਚ ਅਤੇ ਐਨਆਰਆਈ ਨਰਿੰਦਰ ਸਿੰਘ ਬੱਲ ਕਨੇਡਾ ਅਤੇ ਹਲਕਾ ਮਜੀਠਾ ਦੇ ਸੀਨੀਅਰ ਕਾਗਰਸੀ ਆਗੂ ਤੇ ਸਾਬਕਾ ਚੇਅਰਮੈਨ ਰਮੇਸ਼ ਕੁਮਾਰ ਗੋਪਾਲਪੁਰਾ ਆਦਿ ਆਗੂਆਂ ਵਲੋਂ ਔਜਲਾ ਨੂੰ ਸਿਰੋਪਾ ਅਤੇ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ।ਐਮ.ਪੀ ਔਜਲਾ ਨੇ ਪਿੰਡ ਢੱਡੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਥਾਂਵਾਂ ‘ਤੇ ਬੂਟੇ ਵੀ ਲਾਏ ਗਏ। ਉਨਾਂ ਕਿਹਾ ਕਿ ਹਲਕਾ ਮਜੀਠਾ ਦੇ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾ ਕਿਸੇ ਭੇਦਭਾਵ ਦੇ ਪਿੰਡਾਂ ਦਾ ਵਿਕਾਸ ਕਰਵਾਉਣ। ਵਿਕਾਸ ਕਾਰਜ਼ਾਂ ਲਈ ਪੈਸੇ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ।
                ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਹਿਤਾ ਮੋਹਨ ਸਿੰਘ ਨਿੰਬਰਵਿੰਡ, ਤਰਸੇਮ ਸਿੰਘ ਸਿਆਲਕਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਤੋ ਇਲਾਵਾ ਸਮੂਹ ਪਿੰਡਾਂ ਦੇ ਸਰਪੰਚ ਅਤੇ ਪੰਚ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …