ਐਸ.ਏ.ਐਸ ਨਗਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 26 ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਇਸ ਸਬੰਧੀ
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚੋਂ ਸਾਹਮਣੇ ਆਏ 26 ਕੇਸਾਂ ਵਿਚੋਂ, 3 ਕੇਸ ਨਯਾਗਾਓਂ, 1 ਕੇਸ ਸ਼ਿਵਜੋਤ ਇਨਕਲੇਵ ਖਰੜ, 1 ਕੇਸ ਗਿਲਕੋ ਖਰੜ, 2 ਕੇਸ ਸ਼ਿਵਾਲਿਕ ਹੋਮਜ਼ ਖਰੜ, 1 ਕੇਸ ਸੰਨੀ ਇਨਕਲੇਵ ਖਰੜ, 3 ਕੇਸ ਢਕੋਲੀ, 3 ਕੇਸ ਸੰਨੀ ਇਨਕਲੇਵ ਜ਼ੀਰਕਪੁਰ, 2 ਕੇਸ ਸੋਹਾਣਾ, 1 ਕੇਸ ਸੈਕਟਰ-97, 1 ਕੇਸ ਡੇਰਾਬੱਸੀ, 2 ਕੇਸ ਝੰਜੇੜੀ, 4 ਕੇਸ ਵਾਰਡ ਨੰ. 15, ਕੁਰਾਲੀ ਅਤੇ 2 ਕੇਸ ਵਾਰਡ ਨੰ. 4 ਕੁਰਾਲੀ ਨਾਲ ਸਬੰਧਤ ਹਨ।
ਹੁਣ ਤੱਕ ਜਿਲੇ ਵਿੱਚ ਕੁੱਲ ਕੇਸਾਂ ਦੀ ਗਿਣਤੀ 392 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 114 ਹਨ।ਕੁੱਲ 271 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media