Wednesday, March 25, 2026

ਨਿਯਮਾਂ ਦੇ ਉਲਟ ਚਾਲੂ ਕੀਤਾ ਗਿਆ ਘੁਲਾਲ ਟੋਲ ਬੈਰੀਅਰ – ਐਡਵੋਕੇਟ ਗਗਨਦੀਪ

ਸਮਰਾਲਾ, 16 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਨੈਸ਼ਨਲ ਹਾਈਏ ਅਥਾਰਟੀ ਲੁਧਿਆਣਾ-ਚੰਡੀਗੜ੍ਹ ਸਿਕਸ ਲੇਨ ਰੋਡ ਉਪਰ ਪਿੰਡ ਘੁਲਾਲ ਕੋਲ਼ ਚਾਲੂ ਕੀਤਾ ਗਿਆ ਟੋਲ ਬੈਰੀਅਰ ਨਿਯਮਾਂ ਦੇ ਉਲਟ ਹੈ।ਇਹ ਪ੍ਰਗਟਾਵਾ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਰਦਿਆਂ ਦ ਸਿਆ ਕਿ ਜਦੋਂ ਤੱਕ ਸੜਕ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਵੀ ਕਿਸਮ ਦਾ ਟੋਲ ਬੈਰੀਅਰ ਨਹੀਂ ਲਗਾਇਆ ਜਾ ਸਕਦਾ।ਕਟਾਣੀ ਕਲਾਂ-ਭੈਣੀ ਸਾਹਿਬ ਪੁੱਲ਼ ਦਾ ਕੰਮ ਅਜੇ ਬਿਲਕੁੱਲ ਅਧੂਰਾ ਪਿਆ ਹੈ, ਇਸਦੇ ਨਾਲ਼ ਹੀ ਨੀਲੋਂ ਨਹਿਰ ਦਾ ਪੁੱਲ਼ ਵੀ ਨਿਰਮਾਣ ਅਧੀਨ ਹੈ।ਸਮਰਾਲਾ ਬਾਈਪਾਸ ਦਾ ਪੁੱਲ਼ ਅਜੇ ਚਾਲੂ ਨਹੀਂ ਹੋਇਆ।ਪਿੰਡ ਕੋਟਲਾ ਸਮਸ਼ਪੁਰ ਵਿਖੇ ਵੀ ਸਰਵਿਸ ਲੇਨ ਦਾ ਕੰਮ ਅਧੂਰਾ ਪਿਆ ਹੈ, ਅਗੇ ਜਟਾਣਾ ਉਚਾ ਅਤੇ ਖਰੜ ਦੇ ਪੁਲ਼ ਅਧੇ ਅਧੂਰੇ ਪਏ ਹਨ।ਇਹੋ ਜਿਹੇ ਸਮੇਂ ਘੁਲਾਲ ਅਤੇ ਭਾਗੋਮਾਜਰਾ ਦੇ ਟੋਲ ਪਲਾਜ਼ਿਆਂ ਨੂੰ ਖੜ੍ਹੇ ਪੈਰ ਚਲਾ ਦੇਣਾ ਲੋਕਾਂ ਦੀ ਜੇਬ ‘ਤੇ ਸਿੱਧਾ ਡਾਕਾ ਹੈ ਤੇ ਦੋਵੇਂ ਹੀ ਟੋਲ ਬੈਰੀਅਰ ਲਗਾਉਣ ਵੇਲੇ ਮਿਉਂਸਪਲ ਕੌਂਸਲ ਦੀਆਂ ਹੱਦਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ।ਇਹ ਦੋਵੇਂ ਟੋਲ ਬੈਰੀਅਰ ਮੌਜੂਦਾ ਬੈਰੀਅਰ ਹਟਾਏ ਜਾਣੇ ਚਾਹੀਦੇ ਹਨ।
             ਸੰਸਥਾ ਦੇ ਪ੍ਰਧਾਨ ਨੀਰਜ਼ ਸਿਹਾਲਾ ਅਤੇ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਇੰਨ੍ਹਾ ਦੋਵੇਂ ਟੋਲ ਪਲਾਜ਼ਿਆਂ ਦੀ ਦੂਰੀ ਵੀ 47 ਕਿਲੋਮੀਟਰ ਬਣਦੀ ਹੈ, ਜਦੋਂਕਿ ਨਿਯਮਾਂ ਮੁਤਾਬਕ 60 ਕਿਲੋਮੀਟਰ ਤੋਂ ਪਹਿਲਾਂ ਦੂਸਰਾ ਟੋਲ ਬੈਰੀਅਰ ਨਹੀਂ ਲਗਾਇਆ ਜਾ ਸਕਦਾ।
ਜਿਕਰਯੋਗ ਹੈ ਕਿ ਘੁਲਾਲ ਟੋਲ ਬੈਰੀਅਰ ਦੇ ਸੰਬੰਧ ਵਿੱਚ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਸਮਾਜਸੇਵੀ ਜਥੇਬੰਦੀ ਦੀ ਇਕ ਮੀਟਿੰਗ ਸਥਾਨਕ                  ਸੰਘੂ ਹਾਲ ਵਿਖੇ ਰੱਖੀ ਗਈ ਸੀ।ਪਰ ਪੰਜਾਬ ਸਰਕਾਰ ਵਲੋਂ ਦਫ਼ਾ 144 ਲਗਾਏ ਜਾਣ ਕਰਕੇ, ਆਉਣ ਵਾਲ਼ੇ ਦਿਨਾਂ ਵਿੱਚ ਲਗਾਇਆ ਜਾਣ ਵਾਲ਼ਾ ਪੱਕਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
               ਪਰ ਨੁਮਾਇੰਦਿਆਂ ਨੇ ਕਿਹਾ ਕਿ ਇਸ ਨਾਜਾਇਜ਼ ਲੱਗੇ ਟੋਲ ਬੈਰੀਅਰ ਨੂੰ ਏਥੋਂ ਚੁੱਕਾਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਅਤੇ ਵਕੀਲ ਸਾਥੀਆਂ ਦੀ ਮਦਦ ਨਾਲ਼ ਪੰਜਾਬ-ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਜਾਵੇਗੀ।
                ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਜਨਰਲ ਸਕਤਰ ਦੀਪ ਦਿਲਬਰ ਅਤੇ ਕਨਵੀਨਰ ਰਾਜਵਿੰਦਰ ਸਮਰਾਲਾ ਨੇ ਕਿਹਾ ਕਿ ਆਮ ਲੋਕ ਕੋਰੋਨਾ ਤੇ ਲਾਕਡਾਓੂਨ ਦੇ ਕਾਰਣ ਲੋਕ ਪਹਿਲਾਂ ਹੀ ਆਰਥਿਕ ਤੌਰ ਤੇ ਮੰਦਹਾਲੀ ਵਿਚੋਂ ਲੰਘ ਰਹੇ ਹਨ ਤੇ ਇਸ ਤਰ੍ਹਾਂ ਟੋਲ ਪਲਾਜ਼ਾ ਦਾ ਭਾਰ ਪਾਉਣਾ ਬਹੁਤ ਹੀ ਮੰਦਭਾਗਾ ਹੈ।
ਇਸ ਮੌਕੇ ਇੰਦਰੇਸ਼ ਜੈਦਕਾ, ਐਡਵੋਕੇਟ ਵਿਨੈ ਕਸ਼ਿਅਪ, ਅਤਿੰਦਰਜੋਤ ਕੋਟਾਲਾ ਅਤੇ ਸੁੱੱਖ ਕੱਤਰੀ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …