ਐਕਟਿਵ ਕੇਸਾਂ ਦੀ ਗਿਣਤੀ ਹੋਈ 35 – ਸਿਵਲ ਸਰਜਨ
ਫ਼ਾਜ਼ਿਲਕਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਹੈ ਕਿ ਅੱਜ ਜ਼ਿਲੇ ‘ਚ 27 ਪਾਜ਼ਟਿਵ ਕੇਸ ਸਾਹਮਣੇ
ਆਏ ਹਨ।ਜਿੰਨਾਂ ਵਿਚੋਂ 18 ਪੁਰਸ਼ ਤੇ 9 ਔਰਤਾਂ ਹਨ।27 ਕੇਸਾਂ ਵਿਚੋਂ 3 ਜਣੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ, ਪਰ ਇਨਾਂ ਦੀ ਸੈਂਪਿਗ ਫ਼ਾਜ਼ਿਲਕਾ ਵਿਖੇ ਹੋਈ ਹੈ ਤੇ ਰਿਪੋਰਟ ਪਾਜ਼ਟਿਵ ਆਈ ਹੈ।ਫ਼ਾਜ਼ਿਲਕਾ ਨਾਲ ਸਬੰਧਤ 24 ਕੇਸ ਹੋਣ ਨਾਲ ਜ਼ਿਲੇ ਅੰਦਰ 35 ਕਰੋਨਾ ਕੇਸ ਐਕਟਿਵ ਹੋ ਗਏ ਹਨ।
ਉਨਾਂ ਦੱਸਿਆ ਕਿ ਸਮੂਹ ਕੇਸਾਂ ਵਿਚੋਂ 8 ਜਣਿਆਂ ਦੀ ਟਰੈਵਲ ਹਿਸਟਰੀ ਹੈ ਅਤੇ 19 ਜਣਿਆਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।18 ਪੁਰਸ਼ਾਂ ਵਿਚੋਂ 5 ਜਣੇ ਬੀ.ਐਸ.ਐਫ ਜਵਾਨ ਹਨ।ਉਨਾਂ ਕਿਹਾ ਕਿ 9 ਔਰਤਾਂ ਵਿੱਚੋਂ 2 ਨਾਬਾਲਗ ਲੜਕੀਆਂ ਜਿਨਾਂ ਦੀ ਕ੍ਰਮਵਾਰ ਉਮਰ 10 ਤੇ 17 ਸਾਲ ਹੈ।ਉਨਾਂ ਦੱਸਿਆ ਕਿ ਜ਼ਿਲੇ ‘ਚ ਕੁੱਲ 141 ਪਾਜ਼ਟਿਵ ਕੇਸ ਹਨ, ਜਿਨਾਂ ਵਿਚੋਂ 104 ਜਣੇ ਠੀਕ ਹੋ ਕੇ ਘਰ ਪਰਤੇ ਗਏ ਹਨ, 2 ਦੀ ਮੌਤ ਹੋ ਚੁੱਕੀ ਹੈ ਅਤੇ 35 ਵਿਅਕਤੀ ਇਲਾਜ ਅਧੀਨ ਹਨ।ਅੱਜ ਇਕ 19 ਸਾਲਾ ਲੜਕੀ ਦੀੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ ਹੈ।
Punjab Post Daily Online Newspaper & Print Media