ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਆਰ.ਬੀ.ਆਈ ਦੁਆਰਾ ਪੰਜੀਕ੍ਰਿਤ ਸੈਟਿਨ ਕ੍ਰੈਡਿਟ ਕੰਪਨੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ 
ਲਈ ਮਹਿਲਾਵਾਂ ਨੂੰ ਰੁਜ਼ਗਾਰ ਚਲਾਉਣ ਲਈ ਕਰਜ਼ਾ ਪ੍ਰਦਾਨ ਕਰਦੀ ਹੈ।ਇਹ ਕੰਪਨੀ ਕੋਰੋਨਾ ਮਹਾਂਵਾਰੀ ਦੌਰਾਨ ਅੱਜ ਤੱਕ ਅਨੇਕਾਂ ਲੋੜਵੰਦਾਂ ਨੂੰ ਰਾਸ਼ਨ ਵੰਡ ਚੁੱਕੀ ਹੈ।ਇਸੇ ਲੜੀ ਤਹਿਤ ਕੰਪਨੀ ਵਲੋਂ ਪੱਤੀ ਗਾਹੂ ਜੋਗੀ ਨਾਥਾਂ ਦੇ ਮੁਹੱਲੇ ਵਿੱਚ ਤਕਰੀਬਨ ਪੰਜਾਹ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਕੰਪਨੀ ਦੇ ਸੀਨੀਅਰ ਮੈਨੇਜਰ ਵਿਨੈ ਕਪੂਰ, ਨਾਇਬ ਤਹਿਸੀਲਦਾਰ ਮੈਡਮ ਊਸ਼ਾ ਰਾਣੀ, ਪ੍ਰਗਟ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।
Punjab Post Daily Online Newspaper & Print Media