ਅੰਮ੍ਰਿਤਸਰ, 21 ਜੁਲਾਈ (ਦੀਪ ਦਵਿੰਦਰ ਸਿੰਘ) – ਸਾਵਣ ਦੇ ਛਰਾਟਿਆਂ ਦੀ ਆਮਦ ‘ਤੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੰਖੇਪ ਪਰ
ਅਰਥ ਭਰਪੂਰ ਸਾਹਿਤਕ ਮਹਿਫਲ ਸਜ਼ਾਈ ਗਈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸਬਦ ਬੋਲਦਿਆਂ ਕਿਹਾ ਕਿ ਜਿਵੇਂ ਬਰਸਾਤ ਔੜ ਮਾਰੀ ਜ਼ਮੀਨ ਨੂੰ ਹਰਿਆਲੀ ਬਖਸ਼ਦੀ ਹੈ ਉਵੇਂ ਸਾਹਿਤਕ ਸੰਵਾਦ ਬੰਦੇ ਅੰਦਰਲੀ ਭਟਕਣਾਂ ਖਤਮ ਕਰਦੇ ਹਨ।
ਮਾਛੀਵਾੜਾ ਤੋਂ ਆਏ ਮਹਿਮਾਨ ਸ਼ਾਇਰ ਐਸ ਨਸੀਮ ਨੇ ਆਪਣੀ ਗਜ਼ਲ “ਮੁਹੱਬਤਾਂ ਦੇ ਬਨੇਰਿਆਂ ‘ਤੇ, ਚਿਰਾਗ ਆਸਾਂ ਦੇ ਬਾਲ ਰਖੀਂ, ਮੈਂ ਪਰਤ ਆਉਣਾਂ ਹਰੇਕ ਹੀਲੇ ਤੂੰ ਯਕੀਨ ਆਪਣਾ ਬਹਾਲ ਰਖੀਂ” ਨਾਲ ਭਰਵੀਂ ਦਾਦ ਹਾਸਲ ਕੀਤੀ। ਸ਼ਾਇਰ ਦੇਵ ਦਰਦ ਨੇ ਸ਼ਿਅਰ “ਖੁਸ਼ੀ ਸਭਨਾਂ ਲਈ, ਖੁਦ ਲਈ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਜੋ ਸੱਪਾਂ ਤੋਂ ਵੀ ਪਿਆਰ ਮੰਗਦੇ ਨੇ” ਨਾਲ ਆਪਣੀਆਂ ਚਰਚਿਤ ਗਜ਼ਲਾਂ ਸਾਝੀਆਂ ਕੀਤੀਆਂ।
ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਨਵੇਂ ਨਾਟਕ `ਮੇਮ` ਦਾ ਕੁੱਝ ਹਿੱਸਾ ਪੜ੍ਹ ਕੇ ਸਣਾਇਆ।ਰੰਗ ਕਰਮੀ ਵਿਜੇ ਸ਼ਰਮਾ ਨੇ ਢੋਲਣ ਗੁਜ਼ਰ ਦੇ ਸੰਵਾਦ ਰਾਹੀ ਖੂਬ ਰੰਗ ਬੰਨਿਆ।ਰੰਗ ਕਰਮੀ ਵਿਪਨ ਧਵਨ, ਗੁਲਸ਼ਨ ਸੱਗੀ, ਸੁਹੇਲ ਅਤੇ ਪਰਤੀਕ ਆਦਿ ਨੇ ਮਹਿਫਲ ਦਾ ਹਿੱਸਾ ਬਣੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media