ਅੰਮ੍ਰਿਤਸਰ, 22 ਜੁਲਾਈ (ਦੀਪ ਦਵਿੰਦਰ ਸਿੰਘ) – ਪੰਜਾਬੀ ਜ਼ੁਬਾਨ ਦੇ ਚਰਚਿਤ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਵਿੱਚ ਉਹਨਾ ਦੇ ਪਰਿਵਾਰ ਦੀ ਪਹਿਲ
ਕਦਮੀ ਨਾਲ ਸ਼ੁਰੂ ਕੀਤੇ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰਾਂ” ਦਾ ਐਲਾਨ ਕਰ ਦਿਤਾ ਗਿਆ ਹੈ।
ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਡਾ. ਸਰਘੀ, ਨਵਚੇਤਨ ਅਤੇ ਪੁਛਪਿੰਦਰ ਸਿੰਘ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਸ ਵੇਰਾਂ ਦੇ ਪੁਰਸਕਾਰਾਂ ਲਈ ਲਗਭਗ ਦੋ ਦਰਜ਼ਨ ਕਹਾਣੀ ਲੇਖਕਾਂ ਨੇ ਆਪਣੇ ਨਵੇਂ ਕਹਾਣੀ ਸੰਗ੍ਰਿਹ ਮੁਕਾਬਲੇ ਲਈ ਭੇਜੇ ਸਨ।ਜਿੰਨ੍ਹਾ ਨੂੰ ਡਾ. ਸੁਨੀਤਾ ਸ਼ਰਮਾ, ਡਾ. ਕੰਵਲਜੀਤ ਕੌਰ ਅਤੇ ਡਾ. ਸਤਨਾਮ ਰੰਧਾਵਾ ਆਦਿ ਵਿਦਵਾਨਾਂ ਵਲੋਂ ਘੋਖਣ, ਪੜਤਾਲਣ ਅਤੇ ਹੰਗਾਲਣ ਤੋਂ ਬਾਅਦ ਤ੍ਰਿਪਤਾ ਕੇ ਸਿੰਘ ਦੀ ਪੁਸਤਕ `ਇਕ ਦਿਨ` ਨੂੰ ਪਹਿਲਾ ਅਤੇ ਅਨੇਮਨ ਸਿੰਘ ਦੀ ਪੁਸਤਕ `ਨੂਰੀ` ਨੇ ਦੂਜਾ ਪੁਰਸਕਾਰ ਹਾਸਿਲ ਕੀਤਾ ਹੈ।ਪੁਰਸਕਾਰਾਂ ਵਿੱਚ ਕਰਮਵਾਰ ਇਕੱਤੀ ਹਜ਼ਾਰ ਅਤੇ ਇੱਕੀ ਹਜ਼ਾਰ ਦੀ ਰਾਸ਼ੀ ਅਤੇ ਯਾਦਗਾਰੀ ਚਿੰਨ ਸ਼ਾਮਿਲ ਹਨ।ਲੇਖਕਾਂ ਨੂੰ ਇਹ ਪੁਰਸਕਾਰ ਆਉਦੇ ਕੁੱਝ ਦਿਨਾ `ਚ ਦਿੱਤੇ ਜਾਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media