ਜੰਡਿਆਲਾ ਗੁਰੂ, 23 ਜੁਲਾਈ (ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਲੋਂ ਆਨਲਾਈਨ ਕਲਾਸਾਂ ਲਗਾ ਕੇ ਬੱਚਿਆਂ ਨੁੰ ਘਰ 
ਬੈਠੇ ਹੀ ਪੜਾਈ ਕਰਵਾਈ ਜਾ ਰਹੀ ਹੈ।ਇਸੇ ਤਹਿਤ ਸਕੂਲ਼ ਵੱਲੋਂ ਬੱਚਿਆਂ ਦਾ ਆਨਲਾਈਨ ਕੈਲੀਗ੍ਰਾਫੀ (ਸੁੰਦਰ ਲਿਖਾਈ) ਮੁਕਾਬਲਾ ਕਰਵਾਇਆ ਗਿਆ।
ਜਿਸ ਵਿੱਚ ਐਲ.ਕੇ.ਜੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਦੇ ਸਾਰੇ ਬੱਚਿਆਂ ਨੇ ਹਿੱਸਾ ਲਿਆ।ਜਜਮੈਂਟ ਦੀ ਜਿੰਮੇਵਾਰੀ ਸਕੂਲ ਦੇ ਆਰਟ ਐਂਡ ਕਰਾਫਟ ਦੇ ਅਧਿਆਪਕ ਮੈਡਮ ਜਗਰੂਪ ਕੌਰ ਅਤੇ ਮੈਡਮ ਰਮਨਦੀਪ ਕੌਰ ਨੇ ਨਿਭਾਈ।
ਐਲ.ਕੇ.ਜੀ ਵਿੱਚੋਂ ਰਵਨੀਤ ਕੌਰ ਪਹਿਲੇ, ਜੋਧਕੀਰਤ ਸਿੰਘ ਦੂਜੇ ਅਤੇ ਅਵਨੀਤ ਕੌਰ ਤੀਜੇ ਸਥਾਨ ‘ਤੇ ਰਹੇ।ਯੂ.ਕੇ.ਜੀ ਵਿੱਚ ਅਭੀਰੀਤ ਕੌਰ ਅਤੇ ਯੁਵਰਾਜ ਸਿੰਘ ਪਹਿਲੇ, ਮਨਜੋਤ ਕੌਰ ਦੂਜੇ ਅਤੇ ਕੰਵਰ ਸਿੰਘ ਤੀਜੇ, ਪਹਿਲੀ ਕਲਾਸ ਵਿੱਚੋਂ ਸਮਾਇਰਾ ਸ਼ਰਮਾ ਪਹਿਲੇ, ਵੈਭਵ ਮਹਿਤਾ ਦੂਜੇ, ਨਵਪਰਤਿ ਕੌਰ ਅਤੇ ਨਵਰੋਜ ਸਿੰਘ ਤੀਜੇ, ਦੂਜੀ ਕਲਾਸ ਵਿੱਚੋਂ ਸਵਰਜੋਤ ਸਿੰਘ ਪਹਿਲੇ, ਸਹਿਜਪ੍ਰੀਤ ਕੌਰ ਦੂਜੇ, ਆਰਯੀਅਨ ਅਤੇ ਸਨੇਹਦੀਪ ਤੀਜੇ, ਤੀਸਰੀ ਕਲਾਸ ਵਿੱਚੋਂ ਕਨਵ ਪਹਿਲੇ, ਹਰਮਨਜੋਤ ਸਿੰਘ ਦੂਜੇ, ਅਰਸ਼ਪ੍ਰੀਤ ਸਿੰਘ ਅਤੇ ਅਨੁਰੀਤ ਕੌਰ ਤੀਜੇ, ਚੋਥੀ ਕਲਾਸ ਵਿੱਚੋਂ ਇਬਾਦਤ ਕੌਰ ਪਹਿਲੇ, ਸਨਵੀਰ ਕੌਰ ਦੂਜੇ, ਅਭੀਰਾਜ ਸਿੰਘ ਅਤੇ ਜਪਮੀਤ ਕੌਰ ਤੀਜੇ ਅਤੇ ਪੰਜਵੀ ਕਲਾਸ ਵਿੱਚੋ ਏਕਮਪ੍ਰੀਤ ਕੌਰ ਪਹਿਲੇ, ਕਿਰਨਜੋਤ ਕੌਰ ਦੂਜੇ, ਪਲਕ ਤੀਜੇ ਸਥਾਨ ਤੇ ਰਹੇ।
ਛੇਵੀਂ ਕਲਾਸ ਵਿੱਚੋਂ ਮਹਿਕਦੀਪ ਕੌਰ ਨੇ ਪਹਿਲਾ, ਦੀਵਾਂਸ਼ ਨੇ ਦੂਜਾ, ਅਕਾਸ਼ਦੀਪ ਸਿੰਘ ਨੇ ਤੀਜਾ, ਸੱਤਵੀਂ ਕਲਾਸ ਵਿੱਚੋਂ ਰਪਨਦੀਪ ਕੌਰ ਨੇ ਪਹਿਲੀ, ਹਰਮਨਜੋਤ ਕੌਰ ਦੂਜੀ, ਸੋਨਮਦੀਪ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।ਅੱਠਵੀਂ ਕਲਾਸ ਦੀ ਕਿਰਨਜੀਤ ਕੌਰ ਦਾ ਪਹਿਲਾ, ਹਰਮੀਨ ਕੌਰ ਦਾ ਦੂਜਾ ਅਤੇ ਰਜਵੰਤ ਕੌਰ ਤੇ ਰਾਬੀਆ ਦਾ ਤੀਜਾ ਸਥਾਨ ਆਇਆ।ਨੌਵੀਂ ਕਲਾਸ ਵਿੱਚੋਂ ਪਲਕ ਸ਼ਰਮਾ ਪਹਿਲੇ, ਏਕਨੂਰਦੀਪ ਕੌਰ ਦੂਜੇ, ਖੁਸ਼ਮੰਨਤ ਕੌਰ, ਅਮੀਤਪਾਲ ਕੌਰ ਅਤੇ ਅਰਪਨ ਤੀਜੇ ਅਤੇ ਦੱਸਵੀਂ ਕਲਾਸ ਵਿੱਚੋਂ ਗੁਰਪ੍ਰੀਤ ਕੌਰ ਪਹਿਲੇ, ਰੂਪਨੀਸ਼ ਦੂਜੇ, ਸਿਮਰਨਜੀਤ ਕੌਰ ਤੀਜੇ ਸਥਾਨ ‘ਤੇ ਆਏ।ਗਿਆਰਵੀਂ ਕਲਾਸ ਵਿੱਚੋਂ ਮੁਸਕਾਨਦੀਪ ਕੌਰ ਪਹਿਲੇ, ਹਰਨੂਰ ਕੌਰ ਦੂਜੇ ਅਤੇ ਮਨਮਹਿਕਪਰੀਤ ਕੌਰ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ ਬਾਰਵੀਂ ਕਲਾਸ ਵਿੱਚੋਂ ਸੁਖਮਨਦੀਪ ਕੌਰ ਪਹਿਲੇ ਸਥਾਨ ‘ਤੇ ਰਹੀ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਇਸ ਔਖੇ ਸਮੇਂ ‘ਤੇ ਵੀ ਸੇਂਟ ਸੋਲਜਰ ਸਕੂਲ ਬੱਚਿਆਂ ਨੂੰ ਮਿਆਰੀ ਵਿਦਿਆ ਦੇਣ ਲਈ ਵੱਚਨਬੱਧ ਹੈ।ਸਕੂਲ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਵੀ ਬੱਚਿਆਂ ਦੀ ਮਿਹਨਤ ਨੂੰ ਸਰਾਹਿਆ ।
Punjab Post Daily Online Newspaper & Print Media