Thursday, July 9, 2026

ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਸਦਮਾ – ਭੂਆ ਦਾ ਦਿਹਾਂਤ

ਲੌਂਗੋਵਾਲ, 23 ਜੁਲਾਈ (ਜਗਸੀਰ ਲੌਂਗੋਵਾਲ) – ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਨੂੰ ਉਸ ਸਮੇਂ ਸਦਮਾ ਪੁੱਜਾ, ਜਦ ਉਨਾਂ ਦੀ ਭੂਆ ਬਲਜੀਤ ਕੌਰ (83) ਵਾਸੀ ਪਿੰਡ ਰਾਜਗੜ੍ਹ ਤਹਿਸੀਲ ਅਹਿਮਦਗੜ੍ਹ ਜਿਲ੍ਹਾ ਲੁਧਿਆਣਾ ਦੀ ਅਚਾਨਕ ਮੌਤ ਹੋ ਗਈ। ਕਾਮਰੇਡ ਰਘੁਨਾਥ ਸਿੰਘ, ਗੁਰਚੇਤਨ ਸਿੰਘ ਬਾਸੀ, ਭੂਪ ਚੰਦ ਚੰਨੋ, ਲਹਿੰਬਰ ਸਿੰਘ ਤੱਗੜ, ਗੁਰਦਰਸ਼ਨ ਸਿੰਘ ਖਾਸਪੁਰ, ਬਲਬੀਰ ਸਿੰਘ ਜਾਡਲਾ, ਮੇਜ਼ਰ ਸਿੰਘ ਭਿੱਖੀਵਿੰਡ, ਕੁਲਵਿੰਦਰ ਸਿੰਘ ਉਡਤ ਸੂਬਾ ਸਕੱਤਰੇਤ ਮੈਂਬਰਾਨ ਸੀ.ਪੀ.ਆਈ (ਐਮ) ਵਲੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਮ੍ਰਿਤਕ ਬੀਬੀ ਬਲਜੀਤ ਕੌਰ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।ਦੱਸਣਯੋਗ ਹੈ ਕਿ ਬੀਬੀ ਬਲਜੀਤ ਕੌਰ ਨੂੰ ਕੁੱਝ ਦਿਨ ਪਹਿਲਾਂ ਅਹਿਮਦਗੜ੍ਹ ਵਿਖੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਥੇ ਕੱਲ ਉਨਾਂ ਦੀ ਅਚਾਨਕ ਮੌਤ ਹੋ ਗਈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …