Thursday, July 9, 2026

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਅਰਥੀ ਫ਼ੂਕ ਮਜ਼ਾਹਰਾ

ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਕੀਤੀ ਮੰਗ

ਲੌਂਗੋਵਾਲ, 24 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਸ਼ੇਰੋਂ ਵਿਖੇ ਸੈਂਟਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਿਸ ਦੀ ਅਗਵਾਈ ਹਾਕਮ ਸਿੰਘ ਲਾਹੜ ਪ੍ਰਧਾਨ ਸ਼ੇਰੋਂ ਨੇ ਕੀਤੀ। ਇਸ ਸਮੇਂ ਆਪਣੇ ਭਾਸ਼ਣ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜਦੂਰਾਂ ਦੇ ਵਿਰੋਧ ਵਿੱਚ ਤਿੰਨ ਆਰਡੀਨੇਸ਼ ਜਾਰੀ ਕਰ ਰਹੀ ਹੈ।ਇਸ ਨਾਲ ਜਿਨਸਾਂ ਦੇ ਭਾਅ ਜਿਵੇਂ ਕਣਕ ਝੋਨੇ ਦੇ ਭਾਅ ਇਹ ਨਹੀਂ ਰਹਿਣਗੇ ਵਪਾਰੀ ਵਰਗ ਆਪਣੀ ਮਰਜ਼ੀ ਨਾਲ ਖਰੀਦ ਕਰਕੇ ਫੇਰ ਅਨਾਜ਼ ਦੀ ਥੁੜ ਪੈਦਾ ਕਰਕੇ ਮਹਿੰਗੇ ਭਾਅ ਤੇ ਲੋਕਾਂ ਦੀ ਲੁੱਟ ਖਸੁੱਟ ਕਰੇਗਾ, ਬਿਜਲੀ ਐਕਟ 2020 ਦੇ ਤਹਿਤ ਵੀ ਕੇਂਦਰ ਸਰਕਾਰ ਸਾਰੇ ਬੋਰਡਾਂ ਕਾਰਪੋਰੇ਼ਸਨ ਨੇ ਆਪਣੇ ਹੱਥਾਂ ਵਿੱਚ ਲੈ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਇਨ੍ਹਾਂ ਆਰਡੀਨੈਂਸਾਂ ਦੀ ਪੁਰਜੋਰ ਵਿਰੋਧਤਾ ਕਰਦੀ ਹੈ ਅਤੇ ਇਹਨਾਂ ਨੂੰ ਕਿਸੇ ਕੀਮਤ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
                  ਇਸ ਮੌਕੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ, ਰਣਜੀਤ ਸਿੰਘ, ਬਲਾਕ ਆਗੂ ਸਰੂਪ ਚੰਦ, ਹਰਪਾਲ ਸਿੰਘ ਹੈਪੀ, ਜਰਨਲ ਸਕੱਤਰ ਇਕਾਈ ਪ੍ਰਧਾਨ ਹਾਕਮ ਸਿੰਘ ਲਾਹੜ, ਇਕਾਈ ਪ੍ਰਧਾਨ ਮੇਵਾ ਸਿੰਘ, ਸਾਧੂ ਸਿੰਘ, ਮਾਸਟਰ ਬਲਦੇਵ ਸਿੰਘ, ਨਿਰਭੈ ਸਿੰਘ ਲਸ਼ਮਣ, ਲਾਭ ਸਿੰਘ, ਕਰਨੈਲ ਸਿੰਘ, ਮੁਖਤਿਆਰ ਸਿੰਘ, ਨੇਕ ਸਿੰਘ, ਮੋਹਨ ਸਿੰਘ, ਸ਼ੇਰ ਸਿੰਘ, ਜਰਨੈਲ ਸਿੰਘ , ਹਰਨੇਕ ਸਿੰਘ, ਹਰਦਮ ਸਿੰਘ, ਸੁਖਦੇਵ ਸਿੰਘ, ਸੁਖਪਾਲ ਕੌਰ, ਮਨਜੀਤ ਕੌਰ ਪ੍ਰਧਾਨ, ਜਸਵੀਰ ਸਿੰਘ, ਗੁਰਦਿਆਲ ਸਿੰਘ, ਸੁਰਜੀਤ ਸਿੰਘ, ਸੋਮ ਨਾਥ ਕਮੇਟੀ ਮੈਂਬਰ ਧਰਮ ਸਿੰਘ, ਮੱਖਣ ਸਿੰਘ, ਜਸਦੇਵ ਸਿੰਘ, ਪਰਮਜੀਤ ਭਗਵਾਨਪੁਰਾ, ਜੱਗੂ ਸਿੰਘ ਆਦਿ ਕਿਸਾਨ ਹਾਜ਼ਰ ਸਨ ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …