Saturday, August 15, 2026

ਡਾ: ਰਾਕੇਸ਼ ਸਰਪਾਲ ਵੱਲੋਂ ਅਲਟਰਾਸਾਊਂਡ ਕੇਂਦਰਾਂ ਤੇ ਹਸਪਤਾਲਾਂ ਦਾ ਅਚਨਚੇਤ ਨਿਰੀਖਣ

ਕਿਹਾ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ
ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਪਠਾਨਕੋਟ ਡਾ: ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਰਿਵਾਰ ਭਲਾਈ ਅਫਸਰ ਪਠਾਨਕੋਟ ਡਾ: ਰਾਕੇਸ਼ ਸਰਪਾਲ ਨੇ ਅੱਜ ਜਿਲ੍ਹਾ ਪਠਾਨਕੋਟ ਵਿੱਚ 5 ਅਲਟਰਾਸਾਊਂਡ ਸਕੈਨ ਕੇਂਦਰਾਂ ਅਤੇ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ।ਉਨ੍ਹਾਂ ਵੱਲੋਂ ਸੈਕਿੰਗ ਦੋਰਾਨ ਲੋਕਾਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤੋਂ ਵੀ ਜਾਣੂ ਕਰਾਇਆ ਤੇ ਸੰਚਾਲਕਾਂ ਨੂੰ ਹਦਾਇਤ ਕੀਤੀ ਕਿ ਸੈਂਟਰਾਂ ਵਿੱਚ ਆਉਣ ਵਾਲੇ ਲੋਕਾਂ ਵਿੱਚ ਸੋਸ਼ਲ ਡਿਸਟੈਂਸ ਬਣਾਈ ਰੱਖਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਰੋਗੀ ਅਤੇ ਸਟਾਫ ਨੇ ਮਾਸਕ ਜਰੂਰ ਪਾਇਆ ਹੋਵੇ।ਕੋਵਿਡ 19 ਦੇ ਚੱਲਦਿਆਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।
                ਚੈਕਿੰਗ ਅਭਿਆਨ ਦੋਰਾਨ ਡਾ. ਰਾਕੇਸ਼ ਸਰਪਾਲ ਵੱਲੋਂ ਸੈਂਟਰਾਂ ਦੀ ਜਾਂਚ ਦੌਰਾਨ ਸਕੈਨ ਸੈਂਟਰਾਂ ਦੇ ਰਿਕਾਰਡ ਦੀ ਜਾਂਚ ਪੜਤਾਲ ਵੀ ਕੀਤੀ।ਨਵਚੇਤਨ ਹਸਪਤਾਲ, ਕੇਅਰ ਹਸਪਤਾਲ, ਸਿਗਮਾ ਡਾਇਗਨੋਸਟਿਕ ਸੈਂਟਰ, ਪਠਾਨਕੋਟ ਕਿਡਨੀ ਹਸਪਤਾਲ ਅਤੇ ਓਮ ਪ੍ਰਕਾਸ਼ ਆਈ ਕੇਅਰ ਹਸਪਤਾਲ ਦੇ ਨਿਰੀਖਣ ਸਮੇਂ ਡਾ: ਰਾਕੇਸ਼ ਸਰਪਾਲ ਨੇ ਸਾਰੇ ਕੇਂਦਰਾਂ ਦੇ ਸੰਚਾਲਕਾਂ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਪਾਲਣਾ ਕਰਨ ਲਈ ਦਿਸਾ ਨਿਰਦੇਸ਼ ਜਾਰੀ ਕੀਤੇ।ਉਨਾਂ ਕਿਾਹ ਕਿ ਜਾਂਚ ਕੀਤੇ ਗਏ ਸਾਰੇ ਕੇਂਦਰਾਂ ਦੇ ਰਿਕਾਰਡ ਅਤੇ ਹੋਰ ਪ੍ਰਬੰਧ ਸਹੀ ਪਾਏ ਗਏ ਹਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …