Wednesday, February 25, 2026

ਇਨਸਾਨ

ਅੱਜ ਦਾ ਇਨਸਾਨ
ਬਾਹਰੋਂ ਲੁੱਟਿਆ ਹੋਇਆ ਲੱਗਦਾ ਏ
ਅੰਦਰੋਂ ਟੁੱਟਿਆ ਹੋਇਆ ਲੱਗਦਾ ਏ
ਨਾਤਾ ਕੋਈ ਟੁੱਟਿਆ ਹੋਇਆ ਲੱਗਦਾ ਏ
ਮੈਨੂੰ ਇਹ ਵਕਤ ਦਾ ਕੁੱਟਿਆ ਹੋਇਆ ਲੱਗਦਾ ਏ
ਚਾੜ੍ਹ ਅਸਮਾਨੀ ਪਤੰਗ ਵਾਂਗਰਾਂ ਕੱਟਿਆ ਹੋਇਆ ਲੱਗਦਾ ਏ
ਮੈਨੂੰ ਮੁਸਾਫਿਰ ਕਾਫਲੇ ਨਾਲੋਂ ਛੁੱਟਿਆ ਹੋਇਆ ਲੱਗਦਾ ਏ
ਉਮਰਾਂ ਦੀ ਥਕਾਨ ਦਾ ਥੱਕਿਆ ਹੋਇਆ ਲੱਗਦਾ ਏ
ਭਟਕਣਾਂ ਦੀ ਭਟਕਣਾਂ ਦਾ ਭਟਕਿਆ ਹੋਇਆ ਲੱਗਦਾ ਏ
ਜਿਵੇਂ ਰੋੜ ਕੋਈ ਅੱਖਾਂ ‘ਚ ਰੜਕਦਾ ਹੋਇਆ ਲੱਗਦਾ ਏ
ਕਾਮਾ ਜਿਵੇਂ ਕੋਈ ਕੰਮ ਲਈ ਭਟਕਦਾ ਹੋਇਆ ਲੱਗਦਾ ਏ
ਤੁਰਦਾ-ਫਿਰਦਾ ਵੀ ਮੈਨੂੰ ਇਹ ਮਰਿਆ ਹੋਇਆ ਲੱਗਦਾ ਏ
ਇਹ ਬਹੁਤਾ ਮੈਨੂੰ ਥੁੜਿਆ ਹੋਇਆ ਲੱਗਦਾ ਏ
ਜੰਜ਼ਾਲ ਵੱਡਾ ਕੋਈ ਬੁਣਿਆ ਹੋਇਆ ਲੱਗਦਾ ਏ
ਦਮ ਘੁਟਿਆ ਹੋਇਆ ਲੱਗਦਾ ਏ
ਨਿਤ ਮਰ ਮਰ ਕੇ ਜਿਓਂਦਾ ਹੋਇਆ ਲੱਗਦਾ ਏ।

ਹਰਪ੍ਰੀਤ ਮੁੰਡੇ
ਮੋ – 89685 57828

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …