Wednesday, February 25, 2026

ਮਾਂ ਮਾਰ ਗੇੜਾ

ਚੂਰ ਹੋਏ ਕੱਚ ਵਾਂਗ ,
ਅਸੀਂ ਤੇਰੇ ਤੋਂ ਬਗੈਰ,
ਤੇਰੇ ਬਗੈਰ ਹੋਰ ਸਾਡੀ,
ਕੌਣ ਮੰਗਦਾ ਏ ਖੈਰ,
ਖੈਰ ਕੌਣ ਮੰਗਦਾ ਹੁਣ,
ਪਾਏ ਸਭ ਨੇ ਹੀ ਵੈਰ,
ਵੈਰ ਪਾਏ ਸਭ ਨੇ,
ਸਾਡੇ ਨਾਲ ਪੈਰ ਪੈਰ,
ਪੈਰ ਹੁਣ ਪੁੱਟੇ ਜਾਂਦੇ ਨਾ,
ਰਿਹਾ ਹੰਝੂਆਂ ਚ ਤੈਰ,
ਤੈਰਦਾ ਹਾਂ ਹੰਝੂਆਂ ਚ,
ਸਿਖਰ ਦੁਪਹਿਰ ਸ਼ਾਮ ਸਵੇਰ,
ਸ਼ਾਮ ਸਵੇਰ ਨੀ ਮਾਏ ਮੇਰੀ,
ਦੱਸਾਂ ਤੈਨੂੰ ਦੋ ਪਲ ਠਹਿਰ,
ਦੋ ਪਲ ਠਹਿਰ ਕੋਲ,
ਭੈੜਾ ਵਿਛੋੜੇ ਦਾ ਕਹਿਰ,
ਵਿਛੋੜੇ ਦਾ ਕਹਿਰ ਤੇ,
ਆਪਣੇ ਰਹੇ ਘੋਲ ਜ਼ਹਿਰ,
ਜ਼ਹਿਰ ਘੋਲਦੇ ਮੱਖਣ ਨੂੰ,
ਵਸਾਇਆ ਦੁੱਖਾਂ ਦੇ ਸ਼ਹਿਰ,
ਦੁੱਖਾਂ ਦੇ ਸ਼ਹਿਰ ‘ਚ ਮਾਂ,
ਕਦੇ ਤੂੰ ਗੇੜਾ ਮਾਰ ਫੇਰ,
ਮਾਂ ਕਦੇ ਗੇੜਾ ਮਾਰ ਫੇਰ,

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ, ਜਿਲ੍ਹਾ ਸੰਗਰੂਰ।
ਮੋ – 98787-98726

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …