Sunday, March 15, 2026

ਮਿਸ਼ਨ ਫਤਹਿ – ਜ਼ਿਲ੍ਹੇ ‘ਚ ਕੋਵਿਡ-19 ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਸੈਂਪਲਿੰਗ ਤੇਜੀ ਨਾਲ ਜਾਰੀ – ਡੀ.ਸੀ

26 ਜਣਿਆਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ

ਸੰਗਰੂਰ/ ਲੌਂਗੋਵਾਲ, 31 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਮਿਸ਼ਨ ਫਤਹਿ ਤਹਿਤ ਜ਼ਿਲ੍ਹੇ ਅੰਦਰ ਕੋਵਿਡ 19 ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਤੇੇਜ਼ੀ ਨਾਲ ਸੈਂਪਲਿੰਗ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ 25 ਹਜ਼ਾਰ 234 ਨਮੂਨੇ ਲਏ ਗਏ, ਜਿਸ ਵਿੱਚੋਂ 23 ਹਜ਼ਾਰ 624 ਨਮੂਨੇ ਨੈਗਟਿਵ ਪਾਏ ਗਏ ਹਨ।
ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਅੱਜ 26 ਜਣਿਆ ਨੇ ਕੋਰੋਨਾ ਨੂੰ ਹਰਾਇਆ।ਉਨ੍ਹਾਂ ਕਿਹਾ ਕੋਰੋਨਾ ਤੋਂ ਨਿਜ਼ਾਤ ਪਾਉਣ ਵਾਲਿਆਂ ਲਈ ਜਿੱਥੇ ਖੁਸ਼ੀ ਦੀ ਗੱਲ ਹੈ, ਉਥੇ ਜ਼ਿਲ੍ਹਾ ਵਾਸੀਆਂ ਲਈ ਵੀ ਚੰਗੀ ਖਬਰ ਹੈ।ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਛੱਟੀ ਲੈ ਕੇ ਘਰ ਪਤਰਣ ਵਾਲਿਆਂ ਨੂੰ ਡਾਕਟਰੀ ਟੀਮ ਨੇ ਸੁਭਕਾਮਨਾਵਾਂ ਦਿੱਤੀਆ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਮਿਸ਼ਨ ਫਤਹਿ ਮੁਹਿੰਮ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ।
                    ਉਨ੍ਹਾਂ ਦੱਸਿਆ ਕੋਵਿਡ ਕੇਅਰ ਸੈਂਟਰ ਘਾਬਦਾ ਤੋਂ 15, ਮਲੇਰੋਕਟਲਾ ਤੋਂ 2, ਭੋਗੀਵਾਲ ਕੋਵਿਡ ਕੇਅਰ ਸੈਂਟਰ ਤੋਂ 4, ਸੰਗਰੂਰ ਕੋਵਿਡ ਕੇਅਰ ਸੈਂਟਰ ਤੋਂ 5 ਜਣਿਆ ਨੇ ਕੋਰੋਨਾ ਤੇ ਫਤਹਿ ਹਾਸਿਲ ਕੀਤੀ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਾਵੇ ਅਤੇ ਸਮਾਜਿਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤਾ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …