Monday, April 27, 2026

ਰੱਖੜੀ

ਲੈ ਕੇ ਆਏ ਰੱਖੜੀ ਮੇਰੇ ਭੈਣ ਜੀ।
ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ।

ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ,
ਇੱਕ ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ।
ਖ਼ੁਸ਼ੀ-ਖ਼ੁਸ਼ੀ ਰਲ਼ ਸਾਰੇ ਇਕੱਠੇ ਬਹਿਣ ਜੀ।
ਲੈ ਕੇ ਆਏ ਰੱਖੜੀ———।

ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ,
ਸਭ ਤੱਕ ਰੱਖੜੀ ਪਹੁੰਚਦੀ ਜ਼ਰੂਰ ਹੈ।
ਪਿਆਰ ਭਰੇ ਹੰਝੂ ਫ਼ਿਰ ਅੱਖਾਂ `ਚੋਂ ਵਹਿਣ ਜੀ।
ਲੈ ਕੇ ਆਏ ਰੱਖੜੀ ————।

ਵੀਰ ਉਮਰਾਂ ਦੇ ਮਾਪੇ ਸਿਆਣਿਆਂ ਦੇ ਬੋਲ ਨੇ,
ਭਾਗਾਂ ਵਾਲੀਆਂ ਨੇ ਭੈਣਾਂ ਵੀਰ ਜਿਨ੍ਹਾਂ ਕੋਲ ਨੇ।
ਦੁੱਖ ਸੁੱਖ ਸਦਾ ਇਹ ਵੰਡਾਉਂਦੇ ਰਹਿਣ ਜੀ।
ਲੈ ਕੇ ਆਏ ਰੱਖੜੀ———-।

ਦਿਲ `ਚ ਤਾਂਘ ਰਹੇ ਸਦਾ ਇਸ ਤਿਉਹਾਰ ਦੀ,
ਯੁੱਗ ਯੁੱਗ ਸਾਂਝ ਰਹੇ ਭੈਣ ਦੇ ਪਿਆਰ ਦੀ।
`ਸੁਖ` ਪਰਿਵਾਰਾਂ `ਚ ਤਰੇੜਾਂ ਕਦੇ ਨਾ ਪੈਣ ਜੀ।
ਲੈ ਕੇ ਆਏ ਰੱਖੜੀ ਮੇਰੇ ਭੈਣ ਜੀ।
ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ।020820

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …