Thursday, August 27, 2026

ਮਾਰਕੀਟ ਕਮੇਟੀ ਦੇ ਚੇਅਰਮੈਨ ਰਿੰਪੀ ਦੇ ਬੁਲੰਦ ਹੌਸਲੇ ਅੱਗੇ ਹਾਰਿਆ ਕੋਰੋਨਾ

ਲੌਂਗੋਵਾਲ, 3 ਅਗਸਤ (ਜਗਸੀਰ ਲੌਂਗੋਵਾਲ) – ਕੁੱਝ ਦਿਨ ਪਹਿਲਾਂ ਲਹਿਰਾਗਾਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਲਹਿਲ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਅਤੇ ਉਸ ਦੇ ਪਰਿਵਾਰਕ ਮੈਬਰਾਂ ਦੀ ਰਿਪੋਰਟ ਕੋਰੋਨਾ ਪਾਜਟਿਵ ਆਈ ਸੀ ਹੁਣ ਉਨ੍ਹਾਂ ਅਤੇ ਬਾਕੀ ਪਰਿਵਾਰ ਦੇ ਮੈਬਰਾਂ ਨੇ ਕੋਰੋਨਾ ਤੋ ਜਿੱਤ ਹਾਸਲ ਕਰ ਕੇ ਲਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਿਹਤਯਾਬ ਹੋਣ ਤੇ ਗੁਲਦਸਤਾ ਭੇਂਟ ਕੀਤਾ ਗਿਆ।
                ਲਹਿਲ ਕਲਾ ਪਿੰਡ ਵਿਖੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਜਗਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ (ਮੇਲ), ਸਰਬਜੀਤ ਕੌਰ ਮਲਟੀਪਰਪਜ ਹੈਲਥ ਵਰਕਰਜ਼ (ਫੀਮੇਲ), ਬਲਜੀਤ ਕੌਰ ਆਸ਼ਾ, ਰਾਣੀ ਕੌਰ ਆਸ਼ਾ, ਕੁਲਦੀਪ ਕੌਰ ਆਸ਼ਾ, ਕਿਰਨ ਲਤਾ ਆਸ਼ਾ, ਵੀਰਪਾਲ ਕੌਰ ਆਸ਼ਾ, ਸੁਖਜੀਤ ਕੌਰ ਆਸ਼ਾ ਵਲੋ ਚੈਕਅਪ ਕਰਨ ਉਪਰੰਤ ਕਿਹਾ ਕਿ ਹੁਣ ਸਾਰੇ ਪਰਿਵਾਰਕ ਮੈਬਰ ਬਿਲਕੁੱਲ ਤੰਦਰੁਸਤ ਹਨ।ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਨੇ ਸਿਹਤ ਵਿਭਾਗ ਦੀ ਟੀਮ ਦਾ ਤਹਿ ਦਿੱਲੋ ਧੰਨਵਾਦ ਕੀਤਾ।ਰਿੰਪੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਲਈ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ, ਮੂੰਹ ਢੱਕ ਕੇ ਰੱਖਣ, ਉਚਿਤ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਵਾਰ ਹੱਥ ਧੋਣ।ਉਨ੍ਹਾਂ ਦੱਸਿਆ ਕਿ ਹੁਣ ਉਹ ਪਹਿਲਾਂ ਦੀ ਤਰਾ ਮਾਰਕਿਟ ਕਮੇਟੀ ਦਫਤਰ ਜਾਣਗੇ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਦੇਖਣਗੇ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …