ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਨੇ ਲੋਕ ਨਾਇਕ ਸਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ
‘ਤੇ ਸਰਧਾਂਜਲੀ ਭੇਟ ਕੀਤੀ ।ਕਰੋਨਾ ਦੀਆਂ ਸਾਵਧਾਨੀਆ ਵਰਤਦਿਆਂ ਯੂਨੀਅਨ ਦੇ ਅਹੁਦੱਦਾਰਾਂ ਦੀ ਚੋਣ ਵੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਬਲਵੀਰ ਚੰਦ ਲੌਗੋਵਾਲ ਅਤੇ ਜੁਝਾਰ ਲੌਗੋਵਾਲ ਦੀ ਦੇਖ-ਰੇਖ ਵਿੱਚ ਹੋਈ।ਜਿਸ ਵਿੱਚ ਮੇਜਰ ਸਿੰਘ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ, ਸਤਪਾਲ ਖਜਾਨਚੀ, ਮੱਖਣ ਸਿੰਘ ਸਹਾਇਕ ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ।ਜੁਝਾਰ ਲੌਗੋਂਵਾਲ ਅਤੇ ਬਲਵੀਰ ਚੰਦ ਨੂੰ ਸਰਪ੍ਰਸਤ ਚੁਣਿਆ ਗਿਆ।ਇਸ ਸਮੇਂ ਮੋਟਰ ਰੇਹੜੀ ਦੇ ਲੋਕਲ ਅਤੇ ਬਾਹਰਲੇ ਪਿੰਡਾਂ ਦਾ ਕਿਰਾਇਆ ਤੈਅ ਕਰਦਿਆਂ ਹਰ ਮਸਲੇ ‘ਤੇ ਇਕਜੁੱਟਤਾ ਅਤੇ ਏਕਤਾ ਨਾਲ ਕੰਮ ਕਰਨ ਦਾ ਅਹਿਦ ਵੀ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media