ਅੰਮ੍ਰਿਤਸਰ, 6 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਕੈਂਪਸ ਨੂੰ ਵਾਤਾਵਰਣ ਪੱਖੀ ਅਤੇ
ਹਰਿਆਲੀ ਭਰਪੂਰ ਬਣਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਦੁਆਰਾ ਆਰੰਭ ਕੀਤੀ ਗਈ।ਡਾ. ਬਾਲਾ ਨਾਲ ਮਿਲ ਕੇ ਫੈਕਲਟੀ ਮੈਂਬਰਾਂ ਨੇ ਕੋਰੋਨਾ ਮਹਾਮਾਰੀ ਦੀਆਂ ਹਦਾਇਤਾਂ ਨੂੰ ਧਿਆਨ ’ਚ ਰੱਖ ਕੇ ਵੱਖ-ਵੱਖ ਕਿਸਮਾਂ ਦੇ ਕਰੀਬ 50 ਤੋਂ ਵਧੇਰੇ ਪਪੀਤਾ, ਲੋਕੇਟਸ, ਅਮਰੂਦ, ਸਪੋਡਿਲਾ, ਅਮਲਤਾਸ, ਗੁਲਮੋਹਰ, ਸੁਖਚੈਨ, ਗੁਲਕੇਸ਼ੀਆ ਆਦਿ ਦੇ ਬੂਟੇ ਲਗਾਏ ਗਏ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮਹਾਂਮਾਰੀ ਦੇ ਮੌਜ਼ੂਦਾ ਭਿਆਨਕ ਹਾਲਾਤਾਂ ਸਮੇਂ ਵਾਤਾਵਰਣ ਪ੍ਰਤੀ ਚੁੱਕੇ ਉੱਤਮ ਕਦਮ ਲਈ ਡਾ. ਬਾਲਾ ਅਤੇ ਕਾਲਜ ਫ਼ੈਕਲਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ’ਚ ਡਾ. ਬਾਲਾ ਨੇ ਕਿਹਾ ਕਿ ਧਰਤੀ ਦੀ ਜੈਵਿਕ ਵਾਤਾਵਰਣ ਪ੍ਰਣਾਲੀ ’ਚ ਲੋੜੀਂਦਾ ਸੰਤੁਲਨ ਖ਼ਤਮ ਹੋ ਗਿਆ ਹੈ ਅਤੇ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਇਕ ਚੇਤਾਵਨੀ ਦਿੱਤੀ ਹੈ ਕਿ ਵਾਤਾਵਰਣ ਨਾਲ ਖਿਲਵਾੜ ਨਾ ਕੀਤਾ ਜਾਵੇ ਅਤੇ ਵਾਤਾਵਰਣ ਨੂੰ ਬਚਾਉਣਾ ਮਨੁੱਖ ਲਈ ਬਹੁਤ ਹੀ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਸਾਨੂੰ ਆਪਣੇ ਆਲੇਦੁਆਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਚੌਗਿਰਦੇ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਕਾਲ ’ਚ ਘੱਟੋ-ਘੱਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰੁੱਖ ਜ਼ਿੰਦਗੀ, ਵਿਕਾਸ, ਸੁੰਦਰਤਾ ਅਤੇ ਸ਼ਾਂਤੀ ਨੂੰ ਦਰਸਾਉਂਦੇ ਹਨ ਅਤੇ ਰੁੱਖ ਸਾਡੇ ਲਈ ਆਕਸੀਜਨ ਛੱਡਦੇ ਹਨ ਤਾਂ ਜੋ ਅਸੀਂ ਜੀਉਂਦੇ ਰਹਿ ਸਕੀਏ।
ਇਸ ਮੌਕੇ ਡਾ. ਮਹਿੰਦਰ ਸੰਗੀਤਾ ਡੀਨ ਅਕਾਦਮਿਕ, ਇੰਜ਼. ਬਿਕਰਮਜੀਤ ਸਿੰਘ ਰਜਿਸਟਰਾਰ, ਡਾ. ਰਿਪਿਨ ਕੋਹਲੀ, ਡਾ. ਕਿਰਨਦੀਪ ਸਿੰਘ, ਇੰਜ਼. ਜਸਪ੍ਰੀਤ ਸਿੰਘ, ਡਾ. ਜੁਗਰਾਜ ਸਿੰਘ, ਇੰਜ਼. ਗੁਰਚਰਨ ਸਿੰਘ, ਰੁਚੀ ਹਾਂਡਾ, ਸਾਹਿਲ ਅਰੋੜਾ, ਇੰਜ਼. ਕਰਨਬੀਰ ਸਿੰਘ, ਪ੍ਰਨੀਤ ਕੌਰ, ਅਮਨਪ੍ਰੀਤ ਕੌਰ, ਦੀਪਾਲੀ ਪ੍ਰਜਾਪਤ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media