Saturday, August 22, 2026

ਕਪੂਰਥਲਾ ਵਿੱਚ ਅੱਠ ਵਿਕਅਤੀਆਂ ਦਿੱਤੀ ਕੋਰੋਨਾ ਨੂੰ ਮਾਤ, ਤੰਦਰੁਸਤੀ ਪਿਛੋਂ ਘਰਾਂ ਨੂੰ ਪਰਤੇ

12 ਨਵੇਂ ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ 159 ਹੋਈ

ਕਪੂਰਥਲਾ, 6 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲਾ ਕਪੂਰਥਲਾ ‘ਚ ਅੱਜ ਅੱਠ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।ਜਿਨਾਂ ਨੂੰ ਜ਼ਿਲੇ ਦੇ ਵੱਖ ਵੱਖ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ।ਇਸ ਤਰਾਂ ਜ਼ਿਲੇ ਅੰਦਰ ਹੁਣ ਤੱਕ ਕੁੱਲ 202 ਵਿਅਕਤੀ ਕੋਰੋਨਾ ਵਿਰੁੱਧ ਲੜਾਈ ਜਿੱਤ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
                     ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚੋਂ 12 ਨਤੀਜੇ ਪਾਜ਼ੀਟਿਵ ਆਏ ਹਨ।ਜਿਸ ਨਾਲ ਜ਼ਿਲੇ ਅੰਦਰ ਕੁੱਲ ਐਕਟਿਵ ਕੇਸਾਂ ਦੀ ਗਿਣਤੀ 159 `ਤੇ ਪੁੱਜ ਗਈ ਹੈ।ਅੱਜ ਜੋ 12 ਕੇਸ ਪਾਜ਼ੀਟਿਵ ਆਏ ਹਨ।ਉਨਾਂ ਵਿੱਚ ਪੰਜ ਦੀਆਂ ਰਿਪੋਰਟਾਂ ਅੰਮ੍ਰਿਤਸਰ ਤੋਂ ਪ੍ਰਾਪਤ ਹੋਈਆਂ ਹਨ।ਅੰਮ੍ਰਿਤਸਰ ਵਿਖੇ ਵੀ.ਆਰ.ਡੀ.ਐਲ.ਲੈਬ ਤੋਂ ਕਪੂਰਥਲਾ ਜ਼ਿਲੇ ਦੇ ਕੁੱਲ 283 ਨਤੀਜੇ ਪ੍ਰਾਪਤ ਹੋਏ ਹਨ ਜਿਨਾਂ ਵਿਚੋਂ 278 ਨੈਗੇਟਿਵ ਅਤੇ 5 ਪਾਜ਼ੀਟਿਵ ਪਾਏ ਗਏ ਹਨ।
                       ਜ਼ਿਲੇ ਅੰਦਰ ਜੋ ਅੱਜ 12 ਕੇਸ ਪਾਜ਼ੀਟਿਵ ਮਿਲੇ ਹਨ।ਉਨਾਂ ਵਿੱਚ ਫਗਵਾੜਾ ਤੋਂ ਪੰਜ, ਢਿੱਲਵਾਂ ਤੋਂ ਇੱਕ, ਪੁਲਿਸ ਲਾਈਨ ਕਪੂਰਥਲਾ ਤੋਂ ਇੱਕ, ਇੱਕ ਕਪੂਰਥਲਾ, ਇਕ ਸ਼ੇਖੂਪੁਰ, ਇਕ ਸੁਭਾਨਪੁਰ ਅਤੇ ਇਕ ਮਕਸੂਦਪੁਰ ਤੋਂ ਆਏ ਹਨ।ਇਸ ਤੋਂ ਇਲਾਵਾ ਥਾਣਾ ਕੋਤਵਾਲੀ ਦੇ ਐਸ.ਐਚ.ਓ.ਵੀ ਪਾਜ਼ੀਟਿਵ ਪਾਏ ਗਏ ਹਨ।
                     ਉਨਾਂ ਦੱਸਿਆ ਕਿ ਅੱਜ ਜਿਲੇ ‘ਚ ਕੁੱਲ 301 ਨਮੂਨੇ ਲਏ ਗਏ ਹਨ।ਜਿਨਾਂ ਵਿੱਚ ਫਗਵਾੜਾ ਵਿਖੇ 59, ਪਾਸਟਾਂ ਵਿਖੇ 16, ਆਰ.ਸੀ.ਐਫ ਵਿਖੇ 11, ਕਪੂਰਥਲਾ ਵਿਖੇ 44, ਕਾਲਾ ਸੰਘਿਆ ਵਿਖੇ 52, ਬੇਗੋਵਾਲ ਵਿਖੇ 20, ਭੁਲੱਥ ਵਿਖੇ 6, ਫੱਤੂਢੀਂਗਾ ਵਿਖੇ 12, ਸੁਲਤਾਨਪੁਰ ਲੋਧੀ ਵਿਖੇ 13 ਅਤੇ ਟਿੱਬਾ ਵਿਖੇ 69 ਨਮੂਨੇ ਇਕੱਤਰ ਕੀਤੇ ਗਏ ਹਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …