Wednesday, March 11, 2026

ਤਰਨਤਾਰਨ, ਅੰਮ੍ਰਿਤਸਰ ਤੇ ਛੇਹਰਟਾ ਵਿੰਗ ਫਾਈਨਲ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਦੇ ਜੇਤੂ

ਜੇਤੂ ਟੀਮਾਂ ਨਾਲ ਡੀਈ ਸਤਿੰਦਰਬੀਰ ਸਿੰਘ, ਏਈਓ ਕੁਲਜਿੰਦਰ ਸਿੰਘ ਮੱਲੀ,ਪ੍ਰਿੰਸੀਪਲ ਨਿਰਮਲ ਸਿੰਘਮ ਡੀਪੀਈ ਸਲਵਿੰਦਰ ਸਿੰਘ ਤੇ ਹੌਰ।
ਜੇਤੂ ਟੀਮਾਂ ਨਾਲ ਡੀਈ ਸਤਿੰਦਰਬੀਰ ਸਿੰਘ, ਏਈਓ ਕੁਲਜਿੰਦਰ ਸਿੰਘ ਮੱਲੀ,ਪ੍ਰਿੰਸੀਪਲ ਨਿਰਮਲ ਸਿੰਘਮ ਡੀਪੀਈ ਸਲਵਿੰਦਰ ਸਿੰਘ ਤੇ ਹੌਰ।

ਛੇਹਰਟਾ, 17 ਅਕਤੂਬਰ (ਕੁਲਦੀਪ ਸਿੰਘ) – 60ਵੀਂ ਅੰਤਰ ਜਿਲਾ ਹਾੱਕੀ ਅੰਡਰ 17 ਲੜਕੇ ਦਾ ਇਨਾਮ ਵੰਡ ਸ਼੍ਰੀ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ ਵਿਖੇ ਹੋਇਆ, ਜਿਸ ਵਿਚ ਡੀਈਓ ਸਤਿੰਦਰਬੀਰ ਸਿੰਘ ਅਤੇ ਏਈਓ ਕੁਲਜਿੰਦਰ ਸਿੰਘ ਮੱਲੀ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਜਦਕਿ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰਿੰਦਰ ਸਿੰਘ ਰੰਧਾਵਾ ਅਤੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਵਰਮਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ ਤੇ ਖਿਡਾਰੀਆਂ ਨਾਲ ਮੁਾਲਕਾਤ ਕੀਤੀ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ।ਇੰਨਾਂ ਖੇਡਾਂ ਵਿਚ ਜਿਲਾ ਤਰਨਤਾਰਨ ਪਹਿਲੇ, ਜਿਲਾ ਅੰਮ੍ਰਿਤਸਰ ਦੂਜੇ ਤੇ ਛੇਹਰਟਾ ਵਿੰਗ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੋਕੇ ਪ੍ਰਿੰਸੀਪਲ ਨਿਰਮਲ ਸਿੰਘ, ਪ੍ਰਿੰਸੀਪਲ ਜਤਿੰਦਰਪਾਲ ਸਿੰਘ ਸਿੱਧੂਪ੍ਰਿੰਸੀਪਲ ਸ਼ਿਸ਼ੂਪਾਲ, ਗੁਰਵਿੰਦਰ ਸਿੰਘ, ਡੀਪੀਈ ਸਲਵਿੰਦਰ ਸਿੰਘ, ਦਲਵਿੰਦਰ ਸਿੰਘ ਲੁਧਿਆਂਣਾ, ਕਰਮਜੀਤ ਕੌਰ ਪਟਿਆਲਾ, ਮਨਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply