Friday, May 22, 2026

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਤੀਜ਼ ਫੈਸਟੀਵਲ ਕਰਵਾਇਆ ਗਿਆ

ਅੰਮ੍ਰਿਤਸਰ, 8 ਅਗਸਤ (ਖੁਰਮਣੀਆਂ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਤੀਆਂ ਦੀ ਰੌਣਕ’ ਫ਼ੈਸਟੀਵਲ ਕਰਵਾਇਆ ਗਿਆ।ਜਿਸ ਦੌਰਾਨ ਵਿਦਿਆਰਥੀਆ ਨੇ ਰੰਗੋਲੀ, ਰੱਖੜੀ, ਮਹਿੰਦੀ, ਕਾਰਡ ਅਤੇ ਫੈਂਸੀ ਮਾਸਕ ਬਣਾਉਣ ਅਤੇ ਗਿੱਧੇ ਦੇ ਮੁਕਾਬਲਿਆਂ ਵਿੱਚ ਭਾਗ ਲਿਆ।ਕਿਰਨਪ੍ਰੀਤ ਕੌਰ ਬੀ.ਏ ਭਾਗ ਤੀਜਾ ਨੇ ਰੱਖੜੀ ਬਣਾਉਣ, ਗੁਰਪ੍ਰੀਤ ਰੌਰ ਬੀ.ਏ ਭਾਗ ਦੂਜਾ ਨੇ ਰੰਗੋਲੀ, ਨਵਦੀਪ ਕੌਰ ਅਤੇ ਕੋਮਲਪ੍ਰੀਤ ਕੌਰ +2 ਸਾਇੰਸ ਨੇ ਮਹਿੰਦੀ, ਰਣਜੀਤ ਕੌਰ ਬੀ.ਏ ਭਾਗ ਤੀਜਾ ਨੇ ਕਾਰਡ ਬਣਾਉਣ ’ਚ ਪ੍ਰਮੁੱਖ ਸਥਾਨ ਹਾਸਲ ਕੀਤੇ।ਬੀ.ੲ ਭਾਗ ਤੀਜਾ ਦੀ ਕਿਰਨਪ੍ਰੀਤ ਕੌਰ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ।
             ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਪ੍ਰੋਗਰਾਮ ਸੰਚਾਲਨ ਡਾ. ਪ੍ਰਭਜੀਤ ਕੌਰ ਪੰਜਾਬੀ ਵਿਭਾਗ ਅਤੇ ਸਮੂਹ ਅਧਿਆਪਕਾਂ ਦੀ ਸ਼ਲਾਂਘਾ ਕੀਤੀ ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …