ਜਿਲ੍ਹੇ ‘ਚ ਕੁੱਲ 555 ਕਰੋਨਾ ਪਾਜ਼ਟਿਵ, 377 ਕਰੋਨਾ ਰਿਕਵਰ, ਐਕਟਿਵ ਕੇਸ 165
ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ‘ਚ ਸਨੀਵਾਰ ਨੂੰ 28 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ ਅੱਜ
ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ 36 ਲੋਕ ਜਿਨ੍ਹਾਂ ਵਿੱਚ ਕਰੋਨਾ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਨਿਰਧਾਰਤ ਸਮਾਂ ਪੂਰਾ ਕਰਨ ਤੇ ਉਨ੍ਹਾਂ ਨੂੰ ਆਪਣੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਰੋਨਾ ਤੋਂ ਬਚਾਓ ਇੱਕ ਹੀ ਤਰੀਕੇ ਨਾਲ ਹੋ ਸਕਦਾ ਹੈ ਕਿ ਅਸੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ।ਆਪਣੇ ਰਿਸ਼ਤੇਦਾਰਾਂ, ਨਜਦੀਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰੀਏ।
ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ ਕੁੱਲ 555 ਕੇਸ ਕਰੋਨਾ ਪਾਜ਼ਟਿਵ ਹਨ।ਜਿਨ੍ਹਾਂ ਵਿੱਚੋਂ 377 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 165 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 13 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 28 ਲੋਕਾਂ ਦੀ ਕਰੋਨਾ ਪਾਜ਼ਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 1 ਨੋਸ਼ਹਿਰਾ ਖੁਰਦ, 1 ਝੇਲਾ ਆਮਦਾ, 1 ਸਿਹੋੜਾ, 2 ਕੋਟ ਭੱਟੀਆਂ, 6 ਚੱਕ ਸਰੀਫ, 1 ਸਾਹਪੁਰ ਚੋਕ, 1 ਸਰਾਈ ਮੁਹੱਲਾ, 2 ਆਰਮੀ ਹਸਪਤਾਲ,1 ਬਾਵਾ ਮੁਹੱਲਾ, 1 ਸੈਲੀ ਕੁਲੀਆਂ,1 ਗ੍ਰੀਨ ਸਿਟੀ ਸੋਸਾਇਟੀ, 1 ਸੁੰਦਰ ਨਗਰ, 2 ਮੁਹੱਲਾ ਸੇਖਾਂ, 1 ਕਟਾਰੂਚੱਕ ਅਤੇ ਹੋਰ ਪਠਾਨਕੋਟ ਸਿਟੀ ਦੇ ਵੱਖ-ਵੱਖ ਮੁਹੱਲਿਆਂ ਤੋਂ ਹਨ।
Punjab Post Daily Online Newspaper & Print Media