Monday, February 2, 2026

ਵੱਡੇ ਪਰਦੇ ‘ਤੇ ਆਉਣ ਦੀ ਇੱਛਾ ਰੱਖਦੀ ਹੈ ਅਦਾਕਾਰਾ ਪਾਇਲ ਗਰਗ

ਲੌਂਗੋਵਾਲ, 11 ਅਗਸਤ (ਜਗਸੀਰ ਲੌਂਗੋਵਾਲ) – ਜਿੰਦਗੀ ‘ਚ ਅੱਗੇ ਵਧਣ ਲਈ ਹਮੇਸ਼ਾਂ ਲੰਮਾ ਸਫਰ ਤੈਅ ਕਰਨਾ ਪੈਂਦਾ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਂਸ ਦੀ ਬੀ.ਏ, ਐਮ.ਏ ਕਲਾਸੀਕਲ (ਕੱਥਕ) ਦੀ ਪੜ੍ਹਾਈ ਕਰ ਚੁੱਕੀ ਪਾਇਲ ਗਰਗ ਇਸ ਪੰਧ ‘ਤੇ ਚੱਲਦਿਆਂ ਲੰਮੇ ਸਮੇਂ ਤੋਂ ਸੰਗੀਤ ਦੇ ਖੇਤਰ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈ।ਆਪਣੀ ਡਾਂਸ ਦੀ ਕਲਾ ਨੂੰ ਅੱਗੇ ਵਧਾਉਣ ਲਈ ਉਹ ਡਾਂਸ ਟੀਚਰ ਵਜੋਂ ਬੱਚਿਆਂ ਨੂੰ ਡਾਂਸ ਦੀ ਸਿਖਲਾਈ ਵੀ ਦੇ ਰਹੀ ਹੈ।ਅਦਾਕਾਰਾ ਪਾਇਲ ਗਰਗ ਨੂੰ ਫਿਲਮਾਂ ਅਤੇ ਗੀਤਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਲਈ ਬਹੁਤ ਛੇਤੀ ਦਰਸ਼ਕਾਂ ਦੇ ਸਨਮੁੱਖ ਹੋਣ ਦੀ ਉਮੀਦ ਹੈ।
                    ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਫਿਲਮੀ ਖੇਤਰ ‘ਚ ਸਥਾਪਿਤ ਹੋਣ ਦੀ ਸੋਚ ਰੱਖਦੀ ਪਾਇਲ ਗਰਗ ਹੁਣ ਤੱਕ ਅਨੇਕਾਂ ਡਾਂਸ ਮੁਕਾਬਲਿਆਂ ‘ਚ ਅੱਵਲ ਰਹਿ ਕੇ ਸਨਮਾਨ ਹਾਸਲ ਕਰ ਚੁੱਕੀ ਹੈ।ਇਸ ਤੋਂ ਇਲਾਵਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਵੀ ਸਨਮਾਨੀ ਜਾ ਚੁੱਕੀ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …