Sunday, March 15, 2026

ਮੱਲਾਂ ਮਾਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ

ਸੰਗਰੂਰ, 12 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਲਸਾੜਾ ਵਿਖੇ ਲਸਾੜਾ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਰਫਤਾਰ ਸਿੰਘ ਗਿੱਲ ਕੈਨੇਡਾ ਵਾਲਿਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।ਇਸ ਸਮਾਰੋਹ ਦੌਰਾਨ ਪੜ੍ਹਾਈ ਦੇ ਖੇਤਰ ਤੇ ਹੋਰ ਗਤੀਵਿਧੀਆਂ ‘ਚੋਂ ਸਿਖਰਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਉਚੇਚੇ ਤੌਰ ‘ਤੇ ਪਹੁੰਚੇ ਮਾਣਯੋਗ ਰਾਜਿੰਦਰ ਸਿੰਘ ਰਾਏ ਜਿਲ੍ਹਾ ਸੈਸ਼ਨ ਜੱਜ ਮੁਹਾਲੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਉਨਾਂ ਦੀ ਜਨਮ ਭੂਮੀ ਲਸਾੜਾ ਦੇ ਹੋਣਹਾਰ ਵਿਦਿਆਰਥੀਆਂ ਨੇ ਪੜ੍ਹਾਈ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ।ਦੱਸਣਯੋਗ ਹੈ ਕਿ ਜਿਲ੍ਹਾ ਸੈਸ਼ਨ ਜੱਜ ਮੁਹਾਲੀ ਰਾਜਿੰਦਰ ਸਿੰਘ ਰਾਏ ਵੀ ਇਸ ਪਿੰਡ ਦੇ ਜ਼ੰਮਪਲ ਹਨ।
                   ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ, ਗੁਰੀ ਲਸਾੜਾ, ਜਥੇਦਾਰ ਮੰਗਤ ਰਾਏ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ, ਸਿਧਸਰ ਕਾਲਜ ਪ੍ਰਿੰਸੀਪਲ ਰਜਿੰਦਰ ਸਿੰਘ ਬੈਨੀਪਾਲ ਸਿਹੋੜਾ, ਵਰਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸੁਖਦੇਵ ਕੌਰ ਸਰਪੰਚ, ਗੁਰਵੀਰ ਸਿੰਘ ਸਬ ਇੰਸਪੈਕਟਰ ਮਲੋਦ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ ਗਿੱਲ ਰੀਡਰ ਤਹਿਸੀਲਦਾਰ ਪਾਇਲ, ਡਾ: ਸਤਵਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਸੁੱਖੀ, ਰਣਧੀਰ ਸਿੰਘ ਧੀਰਾ, ਹਰੀਸ਼ ਕੁਮਾਰ ਸ਼ਰਮਾ, ਮਾਸਟਰ ਨਿੰਦਰ ਸਿੰਘ, ਦਲਜੀਤ ਸਿੰਘ, ਸੁਖਦਰਸ਼ਨ ਸਿੰਘ, ਗੀਤਕਾਰ ਮੁਸਤਾਕ ਖਾਨ ਲਸਾੜਾ, ਜਸਨਪ੍ਰੀਤ ਸਿੰਘ, ਹਰਪਾਲ ਸਿੰਘ ਆਦਿ ਪਤਵੰਤੇ ਹਾਜ਼ਰ ਸਨ।ਇਸ ਪਿੰਡ ਦੇ ਜ਼ੰਮਪਲ ਪ੍ਰਸਿੱਧ ਗੀਤਕਾਰ ਮੁਸਤਾਕ ਲਸਾੜਾ ਦੇ ਹੋਣਹਾਰ ਬੱਚੇ ਸ਼ੋਕਤ ਅਲੀ ਨੇ ਵੀ ਚੰਗੇ ਨੰਬਰ ਹਾਸਲ ਕਰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …