ਅੰਮ੍ਰਿਤਸਰ, 12 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਵਰਸਿਟੀ ਦੇ ਸੈਰਸਪਾਟਾ ਅਤੇ ਪ੍ਰਾਹੁਣਾਚਾਰੀ ਵਿਭਾਗ ਵਲੋਂ `ਕੋਵਿਡ-19 ਦੌਰਾਨ ਸੈਰ ਸਪਾਟਾ ਅਤੇ
ਪ੍ਰਾਹੁਣਾਚਾਰੀ` ਵਿਸ਼ੇ `ਤੇ ਤੀਜਾ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਗੂਗਲ ਮੀਟ ਪਲੇਟਫਾਰਮ ‘ਤੇ ਆਯੋਜਿਤ ਕੀਤਾ ਗਿਆ।
ਵੈਬੀਨਾਰ ਦਾ ਉਦਘਾਟਨ ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਇੰਚਾਰਜ, ਟੂਰਿਜ਼ਮ ਐਂਡ ਹੋਸਪਿਟੈਲਿਟੀ ਵਿਭਾਗ ਨੇ ਕੀਤਾ।ਵਿਸ਼ਾ ਮਾਹਿਰ, ਗੁਲਸ਼ਨ ਗਥਾਨੀਆ, ਫੂਡ ਐਂਡ ਬੀਵਰੇਜ ਮੈਨੇਜ਼ਰ ਆਈ. ਬੀ.ਆਈ.ਐਸ ਗੁਰੂਗਰਾਮ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।ਗੁਲਸ਼ਨ ਗਥਾਨੀਆਂ ਨੇ ਹੋਟਲ ਇੰਡਸਟਰੀ ਦੇ ਮੌਜੂਦਾ ਰੁਝਾਨ ਬਾਰੇ ਦੱਸਿਆ ਜਿਨ੍ਹਾਂ ਵਿਚ ਖਾਸ ਕਰਕੇ ਕੋਵਿਡ-19 ਦੌਰਾਨ ਫੂਡ ਤੇ ਬੈਵਰੇਜ਼ ਸਰਵਿਸ ਉਪਰ ਵਿਸ਼ੇਸ਼ ਚਾਨਣਾ ਪਾਇਆ।ਉਨ੍ਹਾਂ ਨੇ ਸੁਰੱਖਿਆ ਸਾਵਧਾਨੀਆਂ ਵਿਚ ਮਹਿਮਾਨਾਂ ਲਈ ਕਿਤਾਬਚੇ ਦੀ ਵਰਤੋ ਅਤੇ ਕਰਮਚਾਰੀਆਂ ਲਈ ਬਾਇਓ-ਮੈਟ੍ਰਿਕ ਦੀ ਬਜਾਏ ਚੁੰਬਕੀ ਕਾਰਡ ਦੀ ਵਰਤੋਂ ਬਾਰੇ ਦੱਸਿਆ।ਉਨ੍ਹਾਂ ਨੇ ਦੱਸਿਆ ਕਿ ਮੀਨਿਯੂ ਨੂੰ ਕਿਓ ਆਰ ਕੋਡਾਂ ਦੀ ਸਕੈਨਿੰਗ ਦੁਆਰਾ ਪੇਸ਼ ਕੀਤਾ ਜਾਣਾ ਚਾਹੀਦਾ ਹੈ।ਸਿਰਫ 50 ਫੀਸਦੀ ਕਵਰ ਦੀ ਵਰਤੋਂ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਭੋਜਨ ਅਤੇ ਪੀਣ ਵਾਲੀਆਂ ਦੁਕਾਨਾਂ ਵਿਚ ਕੀਤੀ ਜਾਂਦੀ ਹੈ ਅਤੇ ਭੁਗਤਾਨ ਆਨਲਾਈਨ ਪ੍ਰਣਾਲੀ ਦੁਆਰਾ ਕੀਤਾ ਜਾਂਦਾ ਹੈ।
ਇਸ ਵੈਬੀਨਾਰ ਵਿੱਚ ਭਾਰਤ ਅਤੇ ਵਿਦੇਸ਼ ਤੋਂ ਵੱਖ ਵੱਖ ਸੰਸਥਾਵਾਂ ਤੋਂ ਵਿਦਿਆਰਥੀਆਂ ਤੇ ਅਤੇ ਕਿੱਤਾਮੁਖੀਆਂ ਨੇ ਭਾਗ ਲਿਆ।ਪ੍ਰਸ਼ਨ-ਉੱਤਰ ਸੈਸ਼ਨ ਵਿਚ ਉਨ੍ਹਾਂ ਨੇ ਮਹੱਤਵਪੂਰਨ ਪ੍ਰਸ਼ਨਾਂ ਦੇ ਉਤਰ ਦਿਤੇ। ਸਮਾਪਤੀ ਸੈਸ਼ਨ ਦੌਰਾਨ, ਸ਼ੈਫ ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਟੂਰਿਜ਼ਮ ਐਂਡ ਹੋਸਪਿਟੈਲਿਟੀ ਵਿਭਾਗ ਨੇ ਇਸ ਅੰਤਰ-ਰਾਸ਼ਟਰੀ ਵੈਬੀਨਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਮਹਿਮਾਨਾਂ ਅਤੇ ਹੋਰ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media