Tuesday, April 7, 2026

ਆਨਲਾਈਨ ਕੁਇਜ਼ ਰਾਹੀਂ ਬਣਾਇਆ ਗਿਆ ਖੂਨਦਾਨ ਬੈਂਕ

ਯੁਵਕ ਸੇਵਾਵਾਂ ਵਿਭਾਗ ਨੇ ਇਕੱਠਾ ਕੀਤਾ ਖੂਨਦਾਨੀਆਂ ਦਾ ਡਾਟਾ

ਕਪੂਰਥਲਾ, 14 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਜਿਲ੍ਹਾ ਕਪੂਰਥਲਾ ਅੰਦਰ ਯੁਵਕ ਸੇਵਾਵਾਂ ਵਿਭਾਗ ਵਲੋਂ ਕਰਵਾਏ ਜਾ ਰਹੇ ਆਨਲਾਇਨ ਕੁਇਜ਼ ਮੁਕਾਬਲਿਆਂ ਨੂੰ ਜਿਥੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਉਥੇ ਹੀ ਕਪੂਰਥਲਾ ‘ਚ ਖੂਨਦਾਨ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਡਾਟਾ ਬੇਸ ਤਿਆਰ ਹੋ ਗਿਆ ਹੈ।ਜਿਸ ਕਿਸੇ ਵੀ ਅਣਸੁਖਾਵੇਂ ਹਾਲਾਤ ਵਿੱਚ ਖੂਨ ਦੀ ਕਮੀ ਨਹੀਂ ਰਹੇਗੀ।
                ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਇਕ ਕੁਇਜ਼ ਮੁਕਾਬਲਾ 24 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ, ਜੋ ਕਿ 15 ਅਗਸਤ ਤੱਕ ਚੱਲਣਾ ਹੈ।ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਹੁਣ ਤੱਕ 3300 ਲੋਕ ਭਾਗ ਲੈ ਚੁੱਕੇ ਹਨ।ਜਿਨ੍ਹਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
               ਇਸ ਮੁਕਾਬਲੇ ਵਿਚ ਲੋਕਾਂ ਦੀ ਕਾਰਗੁਜ਼ਰੀ ਸ਼ਾਨਦਾਰ ਰਹੀ ਹੈ ਅਤੇ 82 ਫੀਸਦੀ ਲੋਕਾਂ ਨੇ ਕੁਇਜ਼ ਪਾਸ ਕੀਤਾ ਹੈ।ਇਸ ਤੋਂ ਇਲਾਵਾ 70 ਫੀਸਦੀ ਲੋਕਾਂ ਨੇ ਕਿਸੇ ਵੀ ਔਖੇ ਵੇਲੇ ਖੂਨਦਾਨ ਕਰਨ ਦੀ ਇੱਛਾ ਨਾਲ ਆਪਣਾ ਪਤਾ, ਮੋਬਾਇਲ ਨੰਬਰ, ਬਲੱਡ ਗਰੁੱਪ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਜਿਸ ਨਾਲ ਇਕ ਡਾਟਾ ਬੇਸ ਤਿਆਰ ਕੀਤਾ ਗਿਆ ਹੈ, ਜਿਸ ਦੀ ਲੋੜ ਪੈਣ ਉੱਪਰ ਤੁਰੰਤ ਵਰਤੋ ਕੀਤੀ ਜਾ ਸਕਦੀ ਹੈ।
                   ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਲਾਕਡਾਊਨ ਕਾਰਨ ਪਿਛਲੇ 4 ਮਹੀਨੇ ਤੋਂ ਖੂਨਦਾਨ ਕੈਂਪ ਬਹੁਤ ਘੱਟ ਲੱਗ ਰਹੇ ਸਨ ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਸੀ।ਉਨ੍ਹਾਂ ਦੱਸਿਆ ਕਿ ਆਨਲਾਇਨ ਕੁਇਜ਼ ਨਾਲ ਜਿਥੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਦਾ ਪਤਾ ਲੱਗਾ ਉਥੇ ਹੀ ਇਕ ਆਨਲਾਇਨ ਬਲੱਡ ਬੈਂਕ ਤਿਆਰ ਹੋ ਗਿਆ ਹੈ, ਜੋ ਕਿ ਭਵਿੱਖ ਵਿਚ ਉਸਾਰੂ ਨਤੀਜੇ ਦੇਵੇਗਾ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …