Tuesday, March 31, 2026

ਡਿਪਟੀ ਕਮਿਸ਼ਨਰ ਵਲੋਂ `ਸਖੀ ਵਨ ਸਟਾਪ ਸੈਂਟਰ` ਦਾ ਉਦਘਾਟਨ

ਕਪੂਰਥਲਾ, 16 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਪੂਰਥਲਾ ਨੂੰ ਅੱਜ ਅਜ਼ਾਦੀ ਦਿਹਾੜੇ ਪੰਜਾਬ ਸਰਕਾਰ ਵਲੋਂ `ਸਖੀ ਵਨ ਸਟਾਪ ਸੈਂਟਰ` ਦਾ ਸ਼ਾਨਦਾਰ ਤੋਹਫਾ ਦਿੱਤਾ ਗਿਆ।ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੀਤਾ ਗਿਆ।
                ਡਿਪਟੀ ਕਮਿਸ਼ਨਰ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਤੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਨ ਸਟੋਪ ਸੈਂਟਰ ਵਲੋਂ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਸ ਨੂੰ ਲੋਂੜੀਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪੀੜਤ ਮਹਿਲਾ ਨੂੰ ਨੈਸ਼ਨਲ ਹੈਲਥ ਮਿਸ਼ਨ 108 ਤਹਿਤ ਐਮਰਜੈਂਸੀ ਸੇਵਾਵਾਂ, ਪੁਲਿਸ, ਪੀ.ਸੀ.ਆਰ ਸਹਾਇਤਾ ਦਿੱਤੀ ਜਾਵੇਗੀ।
              ਇਸ ਤੋਂ ਇਲਾਵਾ ਸੈਂਟਰ ਵਿਖੇ ਕੌਂਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਕਾਉਂਸਲਿੰਗ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਸੈਂਚਰ ਵਲੋਂ ਪੀੜ੍ਹਤ ਔਰਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣ ਦੀ ਵਿਵਸਥਾ ਵੀ ਕੀਤੀ ਹੈ, ਜੋ ਕਿ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਮੁਫਤ ਲੈ ਸਕਦੀਆਂ ਹਨ।ਵਨ ਸਟੋਪ ਕਰਾਈਸਿਸ ਸੈਂਟਰ ਪੀੜਤ ਮਹਿਲਾਂ ਨੂੰ ਆਰਜ਼ੀ ਸੈਲਟਰ ਵੀ ਪ੍ਰਦਾਨ ਕਰੇਗਾ।
                 ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸਨੇਹ ਲਤਾ ਨੇ ਦੱਸਿਆ ਕਿ ਕੋਈ ਵੀ ਔਰਤ ਕਿਸੇ ਮੁਸ਼ਕਿਲ ਸਮੇਂ ਵਿਚ ਆਪਣੇ ਇਲਾਕੇ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਜਾਂ ਜਿਲ੍ਹਾ ਪ੍ਰੋਗਰਾਮ ਅਫਸਰ ਨਾਲ ਸੰਪਰਕ ਕਰਕੇ ਸਖੀ ਵਨ ਸਟਾਪ ਸੈਂਟਰ ਤੋਂ ਮਿਲਣ ਵਾਲੀਆਂ ਸੇਵਾਵਾਂ ਦਾ ਲਾਭ ਲੈ ਸਕਦੀ ਹੈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਯੋਗੇਸ਼ ਕੁਮਾਰੀ, ਬਾਲ ਸਰੁੱਖਿਆ ਅਫਸਰ ਮਨਪ੍ਰੀਤ ਕੌਰ ਤੇ ਸਖੀ ਵਨ ਸਟਾਪ ਸੈਂਟਰ ਦਾ ਸਟਾਫ ਮੌਜੂਦ ਸੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …