Saturday, March 14, 2026

‘ਔਰਤਾਂ ‘ਤੇ ਮਹਾਂਮਾਰੀ ਦੇ ਸਮਾਜਿਕ ਪ੍ਰਭਾਵ’ ਬਾਰੇ ਵੈਬੀਨਾਰ

ਬਠਿੰਡਾ, 17 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਵਿਸ਼ਵ ਵਿਆਪੀ ਆਰਥਿਕ ਵਿਵਸਥਾ ਅਤੇ ਸਿਹਤ ਪ੍ਰਣਾਲੀਆਂ ’ਤੇ ਮਹੱਤਵਪੂਰਨ ਦਬਾਅ ਪਾ ਰਹੀ ਹੈ।ਇਹ ਅਸਮਾਨਤਾਵਾਂ ਅਤੇ ਔਰਤਾਂ ਤੇ ਕੁੜੀਆਂ ਨੂੰ ਦਰਪੇਸ਼ ਵਿਤਕਰੇ ਦੇ ਕਈ ਵੱਖੋ-ਵੱਖਰੇ ਰੂਪਾਂ ਨੂੰ ਉਜਾਗਰ ਕਰਕੇ ਇਸ ਨੂੰ ਇਹ ਹੋਰ ਵਧਾ ਵੀ ਰਹੀ ਹੈ।ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੂਮੈਨ ਡਿਵੈਲਪਮੈਂਟ ਸੈਲ ਵਲੋਂ ‘ਔਰਤਾਂ ‘ਤੇ ਮਹਾਂਮਾਰੀ ਦੇ ਸਮਾਜਿਕ ਪ੍ਰਭਾਵ’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ।ਜਿਸ ਵਿੱਚ ਐਸ.ਆਰ.ਐਮ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਚੇਨਈ ਤੋਂ ਕੰਪਿਊਟਰ ਸਾਇੰਸ ਵਿਭਾਗ ਦੀ ਪ੍ਰੋਫੈਸਰ ਡਾ. ਮੀਨਾਕਸ਼ੀ ਆਰੀਆ ਨੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਈ। ਉਨ੍ਹਾਂ ਨੇ ਮਹਾਂਮਾਰੀ ਦੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤਾਂ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨਾਲ ਪੁਰਸ਼ਾਂ ਨਾਲੋਂ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ।ਉਹ ਪਰਿਵਾਰ ਅਤੇ ਕੰਮ ਦੋਵਾਂ ਦੀ ਦੇਖ-ਭਾਲ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਨੂੰ ਸਹਿਣ ਕਰਦੀਆਂ ਹਨ।ਉਨ੍ਹਾਂ ਇਸ ਚਿੰਤਾ ‘ਤੇ ਜ਼ੋਰ ਦਿੱਤਾ ਕਿ ਮਹਾਂਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਲਿੰਗ ਅਸਮਾਨਤਾ ਦੇ ਪਾੜੇ ਹੋਰ ਵਧ ਸਕਦੇ ਹਨ।ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਸਕੂਲ ਤੇ ਦਫ਼ਤਰ ਬੰਦ ਹੋਣ ਕਾਰਨ ਔਰਤਾਂ ਦੇ ਦੇਖਭਾਲ ਦੇ ਕੰਮਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ।ਮਹਾਂਮਾਰੀ ਨਾ ਸਿਰਫ ਵਿਸ਼ਵ ਵਿਆਪੀ ਸਿਹਤ ਪ੍ਰਣਾਲੀਆਂ ਨੂੰ ਹੀ ਨਹੀਂ, ਬਲਕਿ ਬਰਾਬਰਤਾ ਅਤੇ ਮਨੁੱਖੀ ਮਾਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਵੀ ਚੁਣੌਤੀ ਦੇ ਰਹੀ ਹੈ।ਇਸ ਮਹਾਂਮਾਰੀ ਦੀ ਸਥਿਤੀ ਨੇ ਔਰਤਾਂ ਨੂੰ ਸਮਾਜ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਟਿਕਾਊ ਅਤੇ ਬਰਾਬਰੀ ਵਾਲੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀਆਂ ਉਨ੍ਹਾਂ ਦੀਆਂ ਪੂਰਨ ਸੰਭਾਵਨਾਵਾਂ ਬਾਰੇ ਅਹਿਸਾਸ ਕਰਵਾਇਆ ਹੈ।ਉਨ੍ਹਾਂ ਨੇ ਵਿਦਿਆਰਥੀਆਂ ‘ਤੇ ਇਸ ਸਥਿਤੀ ਦੇ ਪ੍ਰਭਾਵ ਬਾਰੇ ਵੀ ਵਿਚਾਰਾਂ ਕੀਤੀਆਂ।ਇਸ ਸਮਾਰੋਹ ਵਿੱਚ 40 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ ਸਨ।
               ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਿੱਚ ਕੈਮਿਸਟਰੀ ਦੀ ਸਹਾਇਕ ਪ੍ਰੋਫੈਸਰ ਡਾ. ਨਮੀਸ਼ਾ ਸਿੰਘ ਨੇ ਇਸ ਸੈਸ਼ਨ ਦਾ ਸੰਚਾਲਨ ਬਾਖ਼ੂਬੀ ਕੀਤਾ।ਬੀ.ਐਫ.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਕਾਲਜ ਦੇ ਵੂਮੈਨ ਡਿਵੈਲਪਮੈਂਟ ਸੈਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …