Wednesday, February 25, 2026

ਤੇਜਵੀਰ ਸਿੰਘ ਨੇ ਸੰਭਾਲਿਆ ਬਨੀ ਲੋਧੀ ਸਕੂਲ ‘ਚ ਹੈਡਮਾਸਟਰ ਦਾ ਅਹੁੱਦਾ

ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੋਕ ਹਿੱਤ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਹੋਇਆਂ ਮਾਸਟਰ ਕਾਡਰ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ।ਜਿੰਨ੍ਹਾਂ ਵਿੱਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਨਿਯੁੱਕਤ ਕੀਤੇ ਹੈਡਮਾਸਟਰ ਤੇਜਵੀਰ ਸਿੰਘ ਨੇ ਸਰਕਾਰੀ ਹਾਈ ਸਕੂਲ ਬਨੀ ਲੋਧੀ ਪਹੁੰਚ ਕੇ ਅੱਜ ਆਪਣੀ ਜਿੰਮੇਵਾਰੀ ਸੰਭਾਲ ਲਈ ਹੈ।ਅਹੁੱਦੇ ਦਾ ਚਾਰਜ਼ ਸੰਭਾਲਣ ‘ਤੇ ਸਕੂਲ ਸਟਾਫ ਨੇ ਉਨਾਂ ਨੂੰ ਮੁਬਾਰਕਬਾਦ ਦਿੱਤੀ।
                   ਇਸ ਤੋਂ ਪਹਿਲਾਂ ਤੇਜਵੀਰ ਸਿੰਘ ਸਰਕਾਰੀ ਹਾਈ ਸਕੂਲ ਹਵੇਲੀ ਦੇ ਮੁੱਖ ਅਧਿਆਪਕ ਸਨ।ਆਪਣੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਖੁਦ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ ‘ਤੇ ਪੁੱਜੇ ਹਨ ਅਤੇ ਉਹ ਸਕੂਲਾਂ ‘ਚ ਗੁਣਾਤਮਿਕ ਸਿੱਖਿਆ ‘ਤੇ ਜ਼ੋਰ ਦੇਣਾ ਉਹਨਾਂ ਦੀ ਪਹਿਲ ਹੋਵੇਗੀ।
ਇਸ ਮੌਕੇ ਸੁਦੇਸ਼ ਕੁਮਾਰੀ, ਸਤਿੰਦਰ ਕੌਰ, ਸੁਧੀਰ ਸਿੰਘ, ਦਵਿੰਦਰ ਸਿੰਘ, ਰਾਜ ਕੁਮਾਰੀ, ਮੋਹਨੀ ਸੈਣੀ, ਡਿੰਪਲ ਸਰਮਾ, ਸੀਲਾ ਦੇਵੀ, ਭਵਾਨੀ ਸਿੰਘ, ਨਿਤਸ਼ ਧਰਮ, ਮਨਜੀਤ ਸਿੰਘ, ਰਣਜੀਤ ਕੁਨਰ, ਰਾਕੇਸ਼ ਕੁਮਾਰ ਗਣਿਤ ਮਾਸਟਰ ਜੀ.ਐਸ.ਐਸ ਮਾਧੋਪੁਰ, ਇਕਬਾਲ ਸਮਰਾ ਏ.ਈ.ਓ ਸਪੋਰਟਸ ਗੁਰਦਾਸਪੁਰ, ਨਰਿੰਦਰ ਲਾਲ ਏ.ਈ.ਓ ਸਪੋਰਟਸ ਪਠਾਨਕੋਟ, ਅਸ਼ਵਨੀ ਕੁਮਾਰੀ, ਮਮਤਾ, ਰਵਿੰਦਰ ਕੁਮਾਰ, ਦਲਜੀਤ ਸਿੰਘ ਕਲਰਕ, ਅਮਨਦੀਪ, ਰੇਖਾ, ਐਸ.ਐਮ.ਸੀ ਚੇਅਰਮੈਨ ਹਰਪ੍ਰੀਤ ਕੌਰ ਆਦਿ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …