Wednesday, February 25, 2026

ਸ਼ਹਿਰਾਂ ਨੂੰ ਸਾਈਕਲ ਫ੍ਰੈਂਡਲੀ ਬਣਾਉਣ ਲਈ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਸ਼ੁਰੂ ਕੀਤਾ “ਸਾਈਕਲ ਫ੍ਰੋਰ ਚੇਂਜ’ ਚੈਂਲੰਜ਼

ਅੰਮ੍ਰਿਤਸਰ ਵੀ ਲੈ ਰਿਹਾ ਹਿੱਸਾ, ਲੋਕਾਂ ਅਤੇ ਸਮਾਜਿਕ ਸੰਸਥਾਵਾਂ ਤੋਂ ਵੀ ਮੰਗੇ ਸੁਝਾਅ
ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ) – ਦੇਸ਼ ਵਿੱਚ ਸਾਈਕਲਿੰਗ ਨੂੰ ਹੁੰਗਾਰਾ ਦੇਣ ਲਈ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਦੇਸ਼ ਦੇ ਸ਼ਹਿਰਾਂ ਵਿੱਚ ‘ਸਾਈਕਲ ਫਾਰ ਚੇਂਜ’ ਚੈਲੰਜ਼ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਸਮਾਰਟ ਸਿਟੀ ਮਿਸ਼ਨ ਦੇ ਅਧੀਨ ਆਉਣ ਵਾਲੀਆਂ 100 ਸਮਾਰਟ ਸਿਟੀ, ਰਾਜਧਾਨੀ ਵਾਲੇ ਸ਼ਹਿਰ ਅਤੇ ਪੰਜ ਲੱਖ ਤੋਂ ਵਧੇਰੇ ਅਬਾਦੀ ਵਾਲੇ ਸ਼ਹਿਰ ਹਿੱਸਾ ਲੈ ਸਕਦੇ ਹਨ।ਹਿੱਸਾ ਲੈਣ ਵਾਲੇ ਸ਼ਹਿਰਾਂ ਨੂੰ ਆਪਣੇ ਸ਼ਹਿਰ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਇਕ ਪ੍ਰੋਜੈਕਟ ਪ੍ਰਪੋਜ਼ਲ ਤਿਆਰ ਕਰਕੇ ਮੰਤਰਾਲੇ ਨੂੰ ਭੇਜਣਾ ਹੋਵੇਗਾ।ਭੇਜੇ ਗਏ ਪ੍ਰਪੋਜਲਾਂ ਦਾ ਨਰੀਖਣ ਕਰਨ ਤੋਂ ਬਾਅਦ ਮੰਤਰਾਲੇ ਵਲੋਂ ਅਕਤੂਬਰ ਵਿੱਚ ਕੁੱਲ 11 ਸ਼ਹਿਰਾਂ ਦੀ ਚੋਣ ਕੀਤੀ ਜਾਏਗੀ ਅਤੇ ਇਹਨਾਂ ਸ਼ਹਿਰਾਂ ਦੇ ਪ੍ਰਾਜੈਕਟ ਤੇ ਕੰਮ ਕਰਨ ਲਈ ਮੰਤਰਾਲੇ ਵਲੋਂ 1 ਕਰੋੜ ਰੁਪਏ ਦੀ ਗਰਾਂਟ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ।
            ਇਸ ਬਾਰੇ ਵਧੇਰੇ ਜਾਣਕਾਰੀ ਦੇਂਦੇ ਹੋਏ ਸਮਾਰਟ ਸਿਟੀ ਦੀ ਸੀ.ਈ.ਓ ਕੋਮਲ ਮਿੱਤਲ ਨੇ ਕਿਹਾ ਕਿ ਸ਼ਹਿਰ ਵਿੱਚ ਸਾਈਕਲਿੰਗ ਨੂੰ ਹੁੰਗਾਰਾ ਦੇਣ ਲਈ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਸਮਾਰਟ ਸਿਟੀ ਮਿਸ਼ਨ ਦੇ ਅਧੀਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਪਛਾਣ ਕੀਤੀ ਗਈ ਹੈ, ਜਿਸ `ਤੇ 23 ਕਿਲੋਮੀਟਰ ਲੰਬੇ ਸਾਈਕਲ ਟਰੈਕ ਦੇ ਨਿਰਮਾਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ।ਇਸ ਦੇ ਅਧੀਨ ਪਹਿਲੇ ਫੇਜ਼ ਵਿੱਚ ਰਣਜੀਤ ਐਵਨਿਊ ਵਿੱਚ 2.5 ਕਿਲੋਮੀਟਰ ਦਾ ਟਰੈਕ ਉਸਾਰੀ ਅਧੀਨ ਹੈ ਅਤੇ ਬਾਕੀ ਦੇ ਹਿੱਸਿਆਂ ਵਿੱਚ ਟਰੈਕ ਦਾ ਪ੍ਰਪੋਜ਼ਲ ਤਿਆਰ ਕਰਕੇ ‘ਸਾਈਕਲ ਫਾਰ ਚੇਂਜ’ ਚੈਲੰਜ਼ ਲਈ ਭੇਜਿਆ ਜਾ ਰਿਹਾ ਹੈ।“ਸਾਈਕਲ ਫਾਰ ਚੇਂਜ’ ਚੈਲੰਜ਼ ਦਾ ਮੁੱਖ ਉਦੇਸ਼ ਸਿਰਫ਼ ਸਾਈਕਲ ਟਰੈਕ ਦੀ ਉਸਾਰੀ ਕਰਨਾ ਹੀ ਨਹੀ, ਬਲਕਿ ਲੋਕਾਂ ਨੂੰ ਸੇਹਤਮੰਦ ਰੱਖਣ ਲਈ ਸਾਈਕਲਿੰਗ ਨੂੰ ਹੁੰਗਾਰਾ ਦੇਣਾ ਵੀ ਹੈ।ਇਸ ਦੇ ਇਲਾਵਾ ਸ਼ਹਿਰ ਨੂੰ ਕਿਸ ਤਰਾਂ ਹੋਰ ਸਾਇਕਲ ਫ੍ਰੈਂਡਲੀ ਬਣਾਇਆ ਜਾ ਸਕਦਾ ਹੈ।ਇਸ ਦੇ ਲਈ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਤੋਂ ਵੀ ਸੁਝਾਅ ਮੰਗੇ ਗਏ ਹਨ।ਮੰਤਰਾਲੇ ਦੀ ਵੈਬਸਾਈਟ ‘ਤੇ ਜਾ ਕੇ ਜਾਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾ ਕੇ ਵੀ ਸੁਝਾਅ ਸਾਂਝਾ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਦੀਆਂ ਕੁੱਝ ਸੜਕਾਂ ਨੂੰ ਵੀਕੈਂਡ ਦੇ ਕੁੱਝ ਘੰਟਿਆਂ ਲਈ ਸਾਈਕਲ ਜ਼ੋਨ ਐਲਾਨਣ ਦੀ ਯੋਜਨਾ ਬਣਾਈ ਜਾ ਰਹੀ ਹੈ।ਜਿਥੇ ਕਾਰਾਂ ਅਤੇ ਮੋਟਰ ਵਾਹਨ ਚਲਾਉਣ `ਤੇ ਪਾਬੰਦੀ ਹੋਵੇਗੀ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …