ਕਪੂਰਥਲਾ, 22 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ
ਪ੍ਰਧਾਨਗੀ ਹੇਠ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਕਪੂਰਥਲਾ ਵਲੋਂ ਸਰਕਾਰੀ ਨੌਕਰੀ ਦੀ ਤਿਆਰੀ ਲਈ ਬੈਂਕਿੰਗ ਸਬੰਧੀ ਬੈਚ ਦੀ ਸ਼ੁਰੂਆਤ ਹੋ ਚੁੱਕੀ ਹੈ।
ਇਸ ਬੈਚ ਦੀ ਸ਼ੁਰੂਆਤ ਵਿਚ ਰਜਿਸਟਰੇਸ਼ਨ ਓਰੀਅਨਟੇਸ਼ਨ ਕਲਾਸ ਵਿਚ 35 ਵਿਦਿਆਰਥੀਆਂ ਨੇ ਆਨ ਲਾਈਨ ਤੇ ਆਫ ਲਾਈਨ ਮਾਧਿਅਮ ਰਾਹੀਂ ਭਾਗ ਲਿਆ।ਇਸ ਵਿੱਚ ਸ੍ਰੀ ਕ੍ਰਿਸ਼ਨਾ ਇੰਸਟੀਚੀਊਟ ਤੋਂ ਅਰੁਣ ਜੋਸ਼ੀ ਮੈਨੇਜਿੰਗ ਡਾਇਰੈਕਟਰ ਤੇ ਸੀਨੀਅਰ ਫੈਕਲਟੀ ਟੀਚਰ ਨੇ ਬੱਚਿਆਂ ਨੂੰ ਆਈ.ਬੀ.ਟੀ.ਐਸ ਪੇਪਰ ਤੇ ਇਸ ਦੇ ਸਿਲੇਬਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ.ਚਾਰੂਮਿਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਲਈ ਪੇਰਿਤ ਕੀਤਾ।ਬੈਂਕਿੰਗ ਦੀ ਤਿਆਰੀ ਕਰ ਰਹੇ ਰਜਿਸਟਰਡ ਵਿਦਿਆਰਥੀਆਂ ਦੀ ਆਨ ਲਾਈਨ ਕਲਾਸ ਰੋਜ਼ਾਨਾ 2 ਘੰਟੇ ਦੀ ਹੈ।ਇਹ ਕਲਾਸ ਹਫਤੇ ‘ਚ 6 ਦਿਨ ਲੱਗਿਆ ਕਰੇਗੀ ਅਤੇ ਇਸਦੀ ਟ੍ਰੇਨਿੰਗ ਦਾ ਸਮਾਂ ਦੋ ਮਹੀਨਿਆਂ ਦਾ ਹੋਵੇਗਾ।ਸਾਰੇ ਹੀ ਰਜਿਸਟਰਡ ਪ੍ਰਾਰਥੀਆਂ ਨੂੰ ਆਨਲਾਈਨ ਕਲਾਸ ਲਗਾ ਕੇ ਤਿਆਰੀ ਕਰ ਰਹੇ ਹਨ।ਇਨਾਂ ਵਿੱਚੋਂ ਕੁੱਝ ਪ੍ਰਾਰਥੀਆਂ ਨੇ ਦੱਸਿਆਂ ਕਿ ਉਨਾਂ ਨੂੰ ਆਨਲਾਈਨ ਕਲਾਸ ਵਿੱਚ ਨਵੀਂ ਤਕਨਾਲੋਜੀ ਦੇ ਆਧਾਰ ਤੇ ਘੱਟੋਂ ਘੱਟ ਸਮੇਂ ਵਿੱਚ ਕਿਵੇਂ ਸਹੀ ਜਵਾਬ ਦੇਣਾ ਹੈ ਬਾਰੇ ਅਜੇ ਤੱਕ ਸਿੱਖਣ ਨੂੰ ਮਿਲ ਰਿਹਾ ਹੈ।ਜ਼ਿਲ੍ਹਾ ਰੁਜ਼ਗਾਰ ਤੇ ਬਿਉਰੋ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰੀ ਨੌਕਰੀ ਸਬੰਧੀ ਕਲਾਸਾਂ ਦਾ ਆਯੋਜਨ ਕਰਦਾ ਰਹੇਗਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media