Friday, September 18, 2026

ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ (ਰਜਿ.) ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ

ਅਧਿਆਪਕ ਦਿਵਸ ‘ਤੇ ਡੀ.ਈ.ਓ (ਐਲੀ.) ਦੀ ਰਿਹਾਇਸ਼ ਦਾ ਹੋਵੇਗਾ ਘਿਰਾਓ – ਪੰਨੂ, ਬੋਪਾਰਾਏ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਹੈਡ ਟੀਚਰ / ਸੈਟਰ ਹੈਡਟੀਚਰ ਦੀਆਂ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ।ਅੱਜ ਪਹਿਲੇ ਦਿਨ ਬਲਾਕ ਰਈਆ-1 ਦੇ ਆਗੂ ਦਿਲਬਾਗ ਸਿੰਘ ਬਾਜਵਾ ਅਤੇ ਦਲਜੀਤ ਸਿੰਘ ਬੱਲ ਦੀ ਅਗਵਾਈ ‘ਚ ਨਿਸ਼ਾਨਜੀਤ ਸਿੰਘ ਬਲਜਿੰਦਰ ਸਿੰਘ ਬੁੱਟਰ ਜਗਦੇਵ ਸਿੰਘ ਗੁਰਮੀਤ ਸਿੰਘ ਰੰਧਾਵਾ ਸੁਨੀਲ ਰਈਆ ਸੁਖਵਿੰਦਰ ਸਿੰਘ ਸੁਖਦੇਵ ਸਿੰਘ ਕਰਮਜੀਤ ਸਿੰਘ ਪੱਲਾ ਸਮੇਤ 10 ਮੈਂਬਰੀ ਵਫਦ ਭੁੱਖ ਹੜਤਾਲ ਤੇ ਬੈਠਾ।
                         ਜਥੇਬੰਦੀ ਦੇ ਪ੍ਰਮੁੱਖ ਮੀਡੀਆ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਭੁੱਖ ਹੜਤਾਲ ਦੀ ਸ਼ੁਰੂਆਤ ਮੌਕੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਨਾਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈਡਟੀਚਰ /ਸੈਂਟਰ ਹੈੱਡਟੀਚਰ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ, ਜਿਸ ਕਾਰਨ ਐਲੀਮੈਂਟਰੀ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰਿਆਂ ਤੋਂ ਬਾਅਦ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਕੈਂਪ ਲਗਾ ਦਿੱਤਾ ਗਿਆ ਹੈ।ਜਿਸ ਵਿੱਚ ਹਰ ਰੋਜ਼ ਇੱਕ ਬਲਾਕ ਦੇ ਅਧਿਆਪਕ ਆਗੂ ਭੁੱਖ ਹੜਤਾਲ ‘ਤੇ ਬੈਠਿਆ ਕਰਨਗੇ।ਉਨ੍ਹਾਂ ਕਿਹਾ ਜੇਕਰ ਇਸ ਤੋਂ ਬਾਅਦ ਵੀ ਜਲਦ ਪ੍ਰਮੋਸ਼ਨਾਂ ਨਾ ਹੋਈਆਂ ਤਾਂ ਅਧਿਆਪਕ ਚੈਨ ਨਾਲ ਨਹੀਂ ਬੈਠਣਗੇ।ਅਧਿਆਪਕ ਦਿਵਸ ਵਾਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਦੇ ਘਰ ਦੇ ਸਾਹਮਣੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਪ੍ਰਮੋਸ਼ਨਾਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
                 ਇਸ ਮੌਕੇ ਸੂਬਾਈ ਆਗੂ ਜਤਿੰਦਰਪਾਲ ਸਿੰਘ ਰੰਧਾਵਾ, ਸੁਧੀਰ ਢੰਡ, ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਵੇਰਕਾ, ਪ੍ਰਮੋਦ ਸਿੰਘ, ਰਵਿੰਦਰ ਕੁਮਾਰ ਸ਼ਰਮਾ, ਗੁਰਲਾਲ ਸਿੰਘ ਸੋਹੀ, ਮੁਨੀਸ਼ ਸਲਹੋਤਰਾ ਅਤੇ ਹੋਰ ਈ.ਟੀ.ਯੂ ਆਗੂ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …