Wednesday, August 12, 2026

ਡਿਊਟੀ `ਤੇ ਹਾਜ਼ਰ ਨਾ ਹੋਣ ਦੇ ਦੋਸ਼ਾਂ ਤਹਿਤ ਪਟਵਾਰੀ ਨੌਕਰੀ ਤੋਂ ਬਰਖਾਸਤ

ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਹਲਕਾ ਖੇੜੀ ਚਹਿਲਾਂ ਤਹਿਸੀਲ ਧੂਰੀ ਤੋਂ ਪਟਵਾਰੀ ਜਸਪ੍ਰੀਤ ਸਿੰਘ ਨੂੰ ਬਿਨ੍ਹਾਂ ਛੁੱਟੀ ਮਨਜ਼ੂਰ ਕਰਵਾਏ ਬਾਹਰਲੇ ਦੇਸ਼ ਜਾਣ ਅਤੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦੇ ਦੋਸ਼ ਤਹਿਤ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਹੈ।
                ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਧੂਰੀ ਦੀ ਰਿਪਰੋਟ ਦੇ ਆਧਾਰ ‘ਤੇ ਜਸਪ੍ਰੀਤ ਸਿੰਘ ਪਟਵਾਰੀ ਹਲਕਾ ਖੇੜੀ ਚਹਿਲਾਂ ਤਹਿਸੀਲ ਧੂਰੀ ਨੂੰ ਦੋਸ਼ ਪੱਤਰ ਦਿੱਤਾ ਗਿਆ ਸੀ।ਗੁਆਢੀਆਂ ਦੇ ਦੱਸਣ ਅਨੁਸਾਰ ਕਰਮਚਾਰੀ ਬਾਹਰਲੇ ਦੇਸ਼ ਚਲਿਆ ਗਿਆ ਹੈ।ਰੈਗੂਲਰ ਵਿਭਾਗੀ ਪੜਤਾਲ ਦੇ ਸਬੰਧ `ਚ ਜਸਪ੍ਰੀਤ ਸਿੰਘ ਪਟਵਾਰੀ ਹਲਕਾ ਖੇੜੀ ਚਹਿਲਾਂ ਨੂੰ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਸੀ, ਪ੍ਰੰਤੂ ਵਾਰ ਵਾਰ ਸੰਮਨ ਭੇਜਣ ਬਾਵਜ਼ੂਦ ਕਿਸੇ ਵੀ ਤਾਰੀਖ ਪੇਸ਼ੀ ਤੇ ਪੜ੍ਹਤਾਲ ਲਈ ਕਰਮਚਾਰੀ ਸ਼ਾਮਲ ਨਹੀ ਹੋਇਆ।
                 ਉਨ੍ਹਾਂ ਦੱਸਿਆ ਕਿ ਸਾਰੀਆ ਰਿਪਰੋਟਾਂ ਅਤੇ ਪੜ੍ਹਤਾਲ ਦੇ ਅਧਾਰ ‘ਤੇ ਸਪੱਸ਼ਟ ਹੈ ਕਿ ਜਸਪ੍ਰੀਤ ਸਿੰਘ ਪਟਵਾਰੀ ਬਗੈਰ ਛੁੱਟੀ ਪ੍ਰਵਾਨ ਕਰਵਾਏ ਬਾਹਰਲੇ ਦੇਸ਼ ਚਲਾ ਗਿਆ ਹੈ ਅਤੇ ਇਹ ਕਰਮਚਾਰੀ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚਲਿਆ ਆ ਰਿਹਾ ਹੈ।ਉਪ ਮੰਡਲ ਮੈਜਿਸਟ੍ਰੇਟ ਸੰਗਰੂਰ ਦੀ ਉਕਤ ਰੈਗੂਲਰ ਵਿਭਾਗੀ ਪੜ੍ਹਤਾਲ ਨੂੰ ਵਿਚਾਰਦੇ ਹੋਏ ਅਤੇ ਫਾਈਲ ‘ਤੇ ਆਏ ਤੱਥਾਂ ਨੂੰ ਚੰਗੀ ਤਰ੍ਹਾਂ ਘੋਖਣ ਉਪਰੰਤ ਪੰਜਾਬ ਸਿਵਲ ਸਰਵਿਸ ਰੂਲਜ਼ (ਸਜ਼ਾ ਅਤੇ ਅਪੀਲ) 1970 ਅਤੇ ਸਰਕਾਰ ਦੇ ਨੋਟੀਫੀਕੇਸ਼ਨ ਮੁਤਾਬਿਕ ਜਸਪ੍ਰੀਤ ਸਿੰਘ ਪਟਵਾਰੀ ਹਲਕਾ ਖੇਡੀ ਚਹਿਲਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …