Saturday, September 19, 2026

ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਫੂਕੀ ਪੰਡ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਪੀ.ਡਬਲਯੂ.ਡੀ. ਫੀਲਡ ਤੇ ਵਕਰਸ਼ਾਪ ਵਰਕਰਜ਼ ਯੂਨੀਅਨ ਬਰਾਂਚ ਵਲੋਂ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਸੀਵਰੇਜ਼ ਬੋਰਡ ਦੇ ਦਫਤਰ ਅੱਗੇ ਫੂਕੀ ਗਈ।ਜਿਸ ਦੀ ਅਗਵਾਈ ਬਰਾਂਚ ਪ੍ਰਧਾਨ ਸਵਰਨ ਸਿੰਘ ਅਕਬਰਪੁਰ, ਚੇਅਰਮੈਨ ਪਵਿੱਤਰ ਸਿੰਘ ਮੌੜ ਤੇ ਰਾਮਪਾਲ ਸੰਗਰੂਰ ਨੇ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਬਰਾਂਚ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਅਕੋਈ ਸਾਹਿਬ ਜਗਸੀਰ ਸਿੰਘ ਜੱਗੀ, ਹਰਦੀਪ ਕੁਮਾਰ ਸੰਗਰੂਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ।ਵੱਖ-ਵੱਖ ਮਹਿਕਮਿਆਂ `ਚ ਪੁਨਰਗਠਨ ਦੇ ਨਾਂਅ ‘ਤੇ ਪੋਸਟਾਂ ਨੂੰ ਖਤਮ ਕੀਤੀਆਂ ਜਾ ਰਹੀਆਂ ਹਨ।ਡੀ.ਏ ਦੀਆਂ ਬਕਾਇਆ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਆਊਟਸੋਰਸਿੰਗ ਕੰਟਰੈਕਟ ਤੇ ਲੱਗੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ।ਸੀਵਰੇਜ ਬੋਰਡ ਵਿੱਚ ਕੰਮ ਕਰਦੇ ਕਰਮਚਾਰੀਆਂ ਤੇ ਤਿੰਨ ਸਾਲ ਦਾ ਪਰਮਿਸ਼ਨ (ਪਰਮੋਸ਼ਨ) ਪੀਰੀਅਡ ਪੂਰਾ ਹੋ ਚੁੱਕਿਆ ਨੂੰ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ।ਜਿਸ ਦੀ ਜਥੇਬੰਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ।
              ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਰਾਂਚ ਦੇ ਸਕੱਤਰ ਗੁਰਜੰਟ ਸਿੰਘ ਉਗਰਾਹਾਂ, ਕਰਮਜੀਤ ਕੰਮਾਂ, ਸਤਵੀਰ ਸੀਵਰਮੈਨ, ਰਾਜ ਕੁਮਾਰ ਰਾਮਾ, ਪ੍ਰੇਮ ਸਿੰਘ ਕਾਕਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …