Saturday, September 19, 2026

ਕੋਰੋਨਾ ਤੋਂ ਮੁਕਤ ਹੋਏ 69 ਵਿਅਕਤੀ ਪਰਤੇ ਘਰਾਂ ਨੂੰ, ਅੱਜ ਆਏ 107 ਕਰੋਨਾ ਪਾਜੀਟਿਵ

ਜਿਲਾ ਅੰਮ੍ਰਿਤਸਰ ‘ਚ ਕੁੱਲ ਐਕਟਿਵ ਕੇਸ 796

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਵਿੱਚ ਅੱਜ 107 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 69 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।ਹੁਣ ਤੱਕ ਕੁਲ 3181 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਜਦਕਿ ਇਸ ਸਮੇਂ ਜਿਲੇ ਵਿੱਚ 796 ਐਕਟਿਵ ਕੇਸ ਹਨ।
                   ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 172 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਅੱਜ 7 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ ਹੈ।ਜਿੰਨਾਂ ਵਿੱਚ ਜਤਿੰਦਰ ਕੌਰ ਉਮਰ 36 ਸਾਲ ਵਾਸੀ ਨਰੰਜਨਪੁਰਾ ਖਲਚੀਆਂ, ਕਮਲਾ ਭਾਟੀਆ ਉਮਰ 52 ਸਾਲ ਵਾਸੀ ਜੌੜਾ ਫਾਟਕ, ਸਰੋਜ ਸੇਠੀ ਉਮਰ 70 ਸਾਲ ਵਾਸੀ ਸਾਹਿਬਜਾਦਾ ਜੁਝਾਰ ਸਿੰਘ ਐਵੀਨਿਊ, ਸੁਦੇਸ਼ ਰਾਣੀ ਉਮਰ 64 ਸਾਲ, ਰਾਕੇਸ਼ ਮਹਿਰਾ ਉਮਰ 66 ਸਾਊ ਵਾਸੀ 3 ਬੀ ਲਾਰੈਂਸ ਰੋਡ, ਬਲਵਿੰਦਰ ਕੌਰ ਉਮਰ 55 ਸਾਲ ਵਾਸੀ ਮੁਰੱਬੇ ਵਾਲੀ ਗਲੀ ਸ਼ਹੀਦ ਉਧਮ ਸਿੰਘ ਨਗਰ ਅਤੇ ਹਰਵਿੰਦਰ ਕੌਰ ਉਮਰ 69 ਸਾਲ ਵਾਸੀ ਲਕਸ਼ਮੀ ਨਿਵਾਸ ਪੇਪਲੀ ਬਾਜਾਰ ਸ਼ਾਮਲ ਹਨ।
                  ਉਨਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ। ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …