Saturday, April 11, 2026

ਖ਼ਾਲਸਾ ਕਾਲਜ ਆਈ.ਏ.ਐਸ, ਪੀ.ਸੀ.ਐਸ ਕੋਚਿੰਗ ਸੈਂਟਰ ਦੀ ਸ਼ੁਰੂਆਤ

ਛੀਨਾ ਦੀ ਮੌਜ਼ੂਦਗੀ ’ਚ ਮੁੱਖ ਕੋਆਰਡੀਨੇਟਰ ਪ੍ਰੋ: ਜੱਜ ਤੇ ਕੋਆਰਡੀਨੇਟਰ ਪ੍ਰੋ: ਸੇਖੋਂ ਨੇ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 1 ਸਤੰਬਰ (ਖੁਰਮਣੀਆਂ) – ਏ.ਐਸ, ਆਈ.ਪੀ.ਐਸ, ਆਈ.ਐਫ.ਐਸ, ਪੀ.ਸੀ.ਐਸ, ਡਿਫੈਂਸ ਸਰਵਿਸਿਜ਼, ਬੈਂਕਿੰਗ ਅਤੇ ਹੋਰ ਉਚ ਪੱਧਰ ਦੀਆਂ ਪ੍ਰੀਖਿਆਵਾਂ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਿਆਰੀ ਕੋਚਿੰਗ ਅਤੇ ਸਿਖਲਾਈ ਮੁਹੱਈਆ ਕਰਵਾਉਣ ਲਈ ਅੱਜ ਖ਼ਾਲਸਾ ਕਾਲਜ ਵਿਖੇ ਸੈਂਟਰ ਫ਼ਾਰ ਆਲ ਇੰਡੀਆ ਕੰਪੀਟਿਟਿਵ ਐਗਜੈਮੀਨੇਸ਼ਨ ਦੀ ਸ਼ਾਨਦਾਰ ਸ਼ੁਰੂਆਤ ਹੋਈ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਅਤੇ ਡਾ. ਜਗਰੂਪ ਸਿੰਘ ਸੇਖੋਂ ਨੇ ਅਹੁੱਦਾ ਸੰਭਾਲਣ ਸਮੇਂ ਕੀਤਾ।ਇਸ ਮੌਕੇ ਛੀਨਾ ਨਾਲ ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ।
                  ਇਸ ਮੌਕੇ ਛੀਨਾ ਨੇ ਕਿਹਾ ਕਿ ਯੂਨੀਵਰਸਿਟੀ ਤੋਂ ਸਮਾਜ-ਸ਼ਾਸਤਰ ਦੇ ਨਾਮਵਰ ਸੇਵਾਮੁਕਤ ਪ੍ਰੋ: ਜੱਜ ਜੋ ਕਿ ਕੇਂਦਰ ਦੇ ਮੁੱਖ ਕੋਆਰਡੀਨੇਟਰ ਵਜੋਂ ਅਤੇ ’ਵਰਸਿਟੀ ਦੇ ਇਕ ਹੋਰ ਪ੍ਰਸਿੱਧ ਰਾਜਨੀਤੀ ਵਿਗਿਆਨ ਵਿਭਾਗ ਤੋਂ ਸੇਵਾਮੁਕਤ ਪ੍ਰੋ. ਡਾ. ਜਗਰੂਪ ਸਿੰਘ ਸੇਖੋਂ ਦੇ ਤਜਬਰੇ ਦੀ ਸਹਾਰਨਾ ਕਰਦਿਆਂ ਉਮੀਦ ਜਾਹਿਰ ਕੀਤੀ ਕਿ ਵਿਦਿਆਰਥੀਆਂ ਲਈ ਇਹ ਸੈਂਟਰ ਇਕ ਲਾਹੇਵੰਦ ਕੇਂਦਰ ਸਥਾਪਿਤ ਹੋਵੇਗਾ, ਜਿਸ ਦਾ ਲਾਹਾ ਲੈ ਕੇ ਉਹ ਆਪਣੇ ਮਨਚਾਹੇ ਕੋਰਸਾਂ ਰਾਹੀਂ ਆਪਣੇ ਜੀਵਨ ਨੂੰ ਸੇਧ ਦੇਣਗੇ ਅਤੇ ਖ਼ਾਲਸਾ ਕਾਲਜ ਸਮੂਹ ਸੰਸਥਾਵਾਂ ਦੇ ਬੱਚਿਆਂ ਨੂੰ ਨੌਕਰੀਆਂ ਉਪਲਬੱਧ ਕਰਵਾਉਣ ਲਈ ਸਹਾਈ ਸਿੱਧ ਹੋਣਗੇ।
                ਉਨ੍ਹਾਂ ਕਿਹਾ ਕਿ ਸੈਂਟਰ ਫ਼ਾਰ ਆਲ ਇੰਡੀਆ ਕਮਪੀਟਿਟਿਵ ਵਲੋਂ ਸਿਵਲ ਸਰਵਿਸ ’ਚ ਆਈ.ਏ.ਐਸ, ਆਈ.ਪੀ.ਐਸ, ਆਈ.ਐਫ਼.ਐਸ ਅਤੇ ਪੀ.ਸੀ.ਐਸ, ਡਿਫੈਂਸ ਸਰਵਿਸਸ ’ਚ ਐਨ.ਡੀ.ਏ, ਸੀ.ਡੀ.ਐਸ ਅਤੇ ਨਵਲ, ਜਦ ਕਿ ਬੈਕਿੰਗ ’ਚ ਪੀ.ਓ ਐਗਜੈਮ ਤੋਂ ਇਲਾਵਾ ਯੂ.ਜੀ.ਸੀ (ਨੈਟ), ਐਸ.ਐਸ.ਬੀ, ਐਸ.ਐਸ.ਸੀ ਅਤੇ ਹੋਰ ਪ੍ਰੀਖਿਆਵਾਂ ਸਬੰਧੀ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ।
                ਛੀਨਾ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਸੁਨਿਹਰੇ ਭਵਿੱਖ ਨੂੰ ਸੰਵਾਰਨ ਲਈ ਹਮੇਸ਼ਾਂ ਸੰਜ਼ੀਦਾ ਰਹੀ ਹੈ, ਜਿਸ ਤਹਿਤ ਉਕਤ ਤੋਂ ਇਲਾਵਾ ਖ਼ਾਲਸਾ ਕਾਲਜ ਵਿਖੇ ਇਸ ਸੈਂਟਰ ਦੁਆਰਾ ਵੀ ਵਿਦਿਆਰਥੀਆਂ ਨੂੰ ਹੋਰ ਮਹੱਤਵਪੂਰਨ ਕੋਰਸ ਕਰਵਾਏ ਜਾਣਗੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …