Saturday, April 11, 2026

ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੇ 14 ਪਾਰਕਾਂ ਦਾ ਹੋ ਰਿਹੈ ਵਿਕਾਸ

40 ਸਾਲਾਂ ਬਾਅਦ ਬਦਲੀ ਸ਼ਕਤੀ ਨਗਰ ਚੋਂਕ ਪਾਰਕ ਦੀ ਹਾਲਤ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਸਮਾਰਟ ਸਿਟੀ ਮਿਸ਼ਨ ਤਹਿਤ ਵਿਕਸਤ ਕੀਤੇ ਜਾ ਰਹੇ ਪਾਰਕਾਂ ਦੀ ਨੁਹਾਰ ਹੁਣ ਬਦਲਣ ਲੱਗ ਪਈ ਹੈ।ਫੇਜ਼ 1 ਦੇ ਤਹਿਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕੁੱਲ 14 ਪਾਰਕਾਂ ਦੀ ਪਛਾਣ ਕੀਤੀ ਗਈ ਸੀ, ਜੋ ਪਿਛਲੇ ਕਾਫ਼ੀ ਸਮੇਂ ਤੋਂ ਮਾੜੀ ਹਾਲਤ ਵਿੱਚ ਸਨ।ਇਨ੍ਹਾਂ ਪਾਰਕਾਂ ਵਿਚੋਂ ਅੰਦਰੂਨ ਸ਼ਹਿਰ ਦੇ ਮਜੀਠ ਮੰਡੀ ਪਾਰਕ, ਸ਼ਕਤੀ ਨਗਰ ਚੋਂਕ ਪਾਰਕ, ਸ਼ਕਤੀ ਨਗਰ ਟੈਂਕੀ ਵਾਲਾ ਪਾਰਕ, ਗੰਜ਼ ਦੀ ਮੋਰੀ ਪਾਰਕ, ਛੇਹਟਾ ਦੇ ਹੁਕਮਚੰਦ ਪਾਰਕ, ਹਰਗੋਬਿੰਦਪੁਰਾ ਪਾਰਕ ਅਤੇ ਕਲਗੀਧਰ ਗੁਰੂਦਵਾਰਾ ਦੇ ਕੋਲ ਪੈਂਦੇ ਪਾਰਕ ਦੀ ਹਾਲਤ ਸਭ ਤੋਂ ਖਰਾਬ ਸੀ।ਹੁਣ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਹਨਾਂ ਪਾਰਕਾਂ ਨੂੰ ਵਿਕਸਿਤ ਕਰਕੇ ਇਥੇ ਵਾਕਵੇ,ਗਜੀਬੋ, ਬੈਂਚ, ਓਪਨ ਜਿਮ ਉਪਕਰਣ, ਬੱਚਿਆਂ ਦੇ ਝੂਲੇ, ਡਸਟਬਿਨ, ਪਾਰਕਾਂ ਦੀਆਂ ਬੋਊਂਡਰੀ ਵਾਲ, ਬਾਗਬਾਨੀ ਤਹਿਤ ਬੂਟੇ ਅਤੇ ਰੁੱਖ ਤੇ ਇਹਨਾਂ ਨੂੰ ਪਾਣੀ ਦੇਣ ਦਾ ਪ੍ਰਬੰਧ ਅਤੇ ਨਾਲ ਹੀ ਘੱਟ ਊਰਜਾ ਦੀ ਖਪਤ ਕਰਨ ਵਾਲੀ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ।
                  ਸ਼ਕਤੀ ਨਗਰ ਚੋਕ ਪਾਰਕ ਨੇੜੇ ਫੋਟੋਗ੍ਰਾਫੀ ਦੀ ਦੁਕਾਨ ਚਲਾਉਣ ਵਾਲੇ ਸੁਰੇਂਦਰ ਸੈਣੀ ਨੇ ਦੱਸਿਆ ਕਿ 40 ਸਾਲ ਪੁਰਾਣੇ ਇਸ ਪਾਰਕ ਦੀ ਹਾਲਤ ਬਹੁਤ ਮਾੜੀ ਸੀ।ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇਥੇ ਕੂੜਾ ਸੁੱਟਦੇ ਸਨ ਅਤੇ ਪਾਰਕ ਵਿੱਚ ਲੱਗੀ ਟੂਟੀ ‘ਤੇ ਇਸ਼ਨਾਨ ਵੀ ਕਰਦੇ ਸਨ।ਪਰ ਹੁਣ ਇਹ ਪਾਰਕ ਕਾਫ਼ੀ ਵਧੀਆ ਹੋ ਗਿਆ ਹੈ।ਬੱਚੇ ਸ਼ਾਮ ਨੂੰ ਇੱਥੇ ਖੇਡਦੇ ਹਨ ਅਤੇ ਲੋਕ ਲੱਗੀ ਹੋਈ ਮਸ਼ੀਨਾਂ ਵਿੱਚ ਕਸਰਤ ਕਰਦੇ ਹਨ।
                   ਇਸ ਦੇ ਨਾਲ ਹੀ ਮਜੀਠ ਮੰਡੀ ਪਾਰਕ ਨੇੜੇ ਪਿਛਲੇ 22 ਸਾਲਾਂ ਤੋਂ ਚਾਹ ਦਾ ਠੇਲਾ ਲਗਾ ਰਹੇ ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾਂ ਪਾਰਕ ਦੇ ਅੰਦਰ ਕੁੜੇ ਦੇ ਡਰੱਮ ਪਏ ਸਨ।ਜਿਸ ਕਰਨ ਬਦਬੂ ਫੈਲਣ ਨਾਲ ਨਾ ਸਿਰਫ ਆਸ ਪਾਸ ਦੇ ਲੋਕ, ਬਲਕਿ ਪਾਰਕ ਨੇੜੇ ਡਾਕਘਰ ਅਤੇ ਸਕੂਲ ਵਿੱਚ ਕੰਮ ਕਰ ਰਹੇ ਲੋਕ ਅਤੇ ਪੜ੍ਹ ਰਹੇ ਬੱਚੇ ਵੀ ਬਹੁਤ ਪ੍ਰੇਸ਼ਾਨ ਸਨ।ਉਨ੍ਹਾਂ ਕਿਹਾ ਕਿ ਹੁਣ ਪਾਰਕ ਦੀ ਹਾਲਤ ਬਦਲ ਗਈ ਹੈ।
                 ਸਮਾਰਟ ਸਿਟੀ ਦੀ ਸੀ.ਈ.ਓ ਕੋਮਲ ਮਿੱਤਲ ਨੇ ਕਿਹਾ ਕਿ 3.70 ਕਰੋੜ ਦੀ ਲਾਗਤ ਨਾਲ ਇਹਨਾਂ ਪਾਰਕਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸੇ ਕੀਮਤ `ਤੇ ਠੇਕੇਦਾਰ ਵਲੋਂ ਇਨ੍ਹਾਂ ਪਾਰਕਾਂ ਦੀ ਤਿੰਨ ਸਾਲਾਂ ਲਈ ਸਾਂਭ-ਸੰਭਾਲ ਵੀ ਕੀਤੀ ਜਾਣੀ ਹੈ।ਲੌਕਡਾਊਨ ਕਾਰਨ ਕੰਮ ਹੌਲੀ ਚੱਲ ਰਿਹਾ ਸੀ।ਪਰ ਹੁਣ ਕੰਮ ਬਹੁਤ ਤੇਜ਼ੀ ਆਈ ਹੈ।5 ਪਾਰਕਾਂ ਵਿੱਚ 90 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਪਾਰਕਾਂ ਦਾ ਕੰਮ ਵੀ ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ।ਸਮਾਰਟ ਸਿਟੀ ਅਧੀਨ ਵਿਕਸਤ ਕੀਤੇ ਜਾ ਰਹੇ ਸਾਰੇ ਪਾਰਕਾਂ ਵਿੱਚ ਹੋਰ ਸਾਰੀਆਂ ਸਹੂਲਤਾਂ ਦੇ ਨਾਲ ਓਪਨ ਜਿਮ ਉਪਕਰਣ ਸਥਾਪਤ ਕੀਤੇ ਜਾ ਰਹੇ ਹਨ।
                  ਫੇਜ਼ 2 ਦੇ ਤਹਿਤ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਅਜਿਹੇ 25 ਪਾਰਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਹਾਲਤ ਅਜੇ ਬਹੁਤ ਮਾੜੀ ਹੈ।ਉਨ੍ਹਾਂ ਦੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੇ ਟੈਂਡਰ ਵੀ ਅਗਲੇ 10 ਦਿਨਾਂ ਵਿੱਚ ਜਾਰੀ ਕੀਤੇ ਜਾਣਗੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …