Monday, July 27, 2026

ਹਰਸ਼ਾ ਛੀਨਾ ਵਿਖੇ ਲਗਾਇਆ ਗਿਆ ਤੀਸਰਾ ਬਲਾਕ ਪੱਧਰੀ ਰੋਜ਼ਗਾਰ ਮੇਲਾ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਅੱਜ ਤੀਸਰਾ ਬਲਾਕ ਪੱਧਰੀ ਰੋਜਗਾਰ ਮੇਲਾ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਹਰਸ਼ਾ ਛੀਨਾ ਵਿਖੇ ਲਗਾਇਆ ਗਿਆ।
                 ਇਹ ਮੇਲਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ, ਜਿਸ ਵਿੱਚ 6 ਕੰਪਨੀਆਂ ਤੇ ਲਗਭਗ 393 ਪ੍ਰਾਰਥੀਆਂ ਨੇ ਭਾਗ ਲਿਆ।282 ਪ੍ਰਾਰਥੀਆਂ ਨੇ ਇੰਟਰਵਿਊ ਕਲੀਅਰ ਕਰਕੇ ਰੋਜ਼ਗਾਰ ਪ੍ਰਾਪਤ ਕੀਤਾ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 2 ਸਤੰਬਰ ਨੂੰ ਰਈਆ ਵਿਖੇ 213 ਅਤੇ 3 ਸਤੰਬਰ ਨੂੰ ਤਰਸਿੱਕਾ ਬਲਾਕ ਵਿਖੇ 206 ਨੌਜਵਾਨਾਂ ਨੂੰ ਰੋਜਗਾਰ ਦਿੱਤੇ ਗਏ।ਇਹ ਸਾਰੇ ਰੋਜਗਾਰ ਮੇਲੇ ਪੰਜਾਬ ਸਰਕਾਰ ਦੀਆਂ ਕੋਵਿਡ 19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾ ਰਹੇ ਹਨ।ਅਗਲਾ ਬਲਾਕ ਪੱਧਰੀ ਰੋਜਗਾਰ ਮੇਲਾ 7 ਸਤੰਬਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਅਜਨਾਲਾ ਵਿਖੇ ਲਗਾਇਆ ਜਾਵੇਗਾ।
                    ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਦੇ ਰੋਜਗਾਰ ਅਫਸਰ ਵਿਕਰਮਜੀਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਨਾਲਾ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਆਖਿਆ, ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾ ਸਕਣ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …