Tuesday, August 11, 2026

ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ‘ਤੇ ਕਰਮਚਾਰੀ ਐਸੋਸੀਏਸ਼ਨ ਵਲੋਂ ਦੁੱਖ ਪ੍ਰਗਟ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ (75) ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ।ਉਨਾਂ ਦੇ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਤੁਰ ਜਾਣ ਨੂੰ ਸਿੱਖ ਜਗਤ ਲਈ ਵੱਡਾ ਘਾਟਾ ਦੱਸਿਆ ਹੈ।ਐਸੋਸੀਏਸ਼ਨ ਨੇ ਉਨ੍ਹ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਅਕਾਲ ਪੁਰਖ ਅੱਗੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਵੀ ਕੀਤੀ।ਉੁਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਬੈਂਕ ਅਤੇ ਅਖਬਾਰੀ ਖੇਤਰ ਵਿਚ ਵੀ ਸਨਮਾਨਜਨਕ ਭੂਮਿਕਾ ਨਿਭਾਉਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਤੌਰ ‘ਤੇ ਵੀ ਕੁੱਝ ਸਮਾਂ ਸੇਵਾਵਾਂ ਦਿੱਤੀਆਂ।
                  ਸ਼ੌਕ ਸਭਾ ਵਿਚ ਜੁਗਿੰਦਰ ਸਿੰਘ ਅਦਲੀਵਾਲ ਤੋਂ ਇਲਾਵਾ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੋੜਾ ਸਿੰਘਾ, ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜ ਸਿੰਘ ਮੀਤ ਪ੍ਰਧਾਨ, ਪਰਵਿੰਦਰ ਸਿੰਘ ਡੰਡੀ ਜਨਰਲ ਸਕੱਤਰ, ਹਰਿੰਦਰਪਾਲ ਸਿੰਘ ਸਕੱਤਰ, ਸਤਿਬੀਰ ਸਿੰਘ ਧਾਮੀ, ਤਰਲੋਚਨ ਸਿੰਘ, ਪ੍ਰੀਤਮ ਸਿੰਘ ਪੁਰੀ, ਰਣਜੀਤ ਸਿੰਘ, ਸੰਤੋਖ ਸਿੰਘ ਰੰਧਾਵਾ, ਸ. ਕੁਲਦੀਪ ਸਿੰਘ ਬਾਵਾ, ਕੁਲਵੰਤ ਸਿੰੰਘ ਰੰਧਾਵਾ, ਰਾਮਿੰਦਰਬੀਰ ਸਿੰਘ, ਜਤਿੰਦਰ ਸਿੰਘ ਭੋਲੂ, ਹਰਭਜਨ ਸਿੰਘ ਸੰਧੂ, ਚਰਨਜੀਤ ਸਿੰਘ ਖਜਾਨਚੀ, ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਦੀਨਪੁਰ, ਅਜਾਇਬ ਸਿੰਘ, ਗੁਰਚਰਨ ਸਿੰਘ ਘਰਿੰਡਾ, ਕਰਮਬੀਰ ਸਿੰਘ ਕਿਆਂਮਪੁਰ, ਜਸਵਿੰਦਰ ਸਿੰਘ ਦੀਪ, ਜਸਵੰਤ ਸਿੰਘ (ਬਾਪੂ), ਜੇਠਾ ਸਿੰਘ ਆਦਿ ਮੈਂਬਰ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …