ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਫਤਿਹਪੁਰ ਰਾਜਪੂਤਾਂ ਦੇ ਡਾ. ਇਕਬਾਲ ਸਿੰਘ ਧੰਜੂ ਨੇ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਚਲਾਏ ਜਾ
ਰਹੇ ਲਾਇਨਜ਼ ਆਈ ਹਸਪਤਾਲ ਨੂੰ ਕਨੇਡਾ ਤੋਂ ਇੱਕ ਲੱਖ ਦੀ ਸਹਾਇਤਾ ਭੇਜੀ ਹੈ।ਇੱਕ ਲੱਖ ਦਾ ਇਹ ਚੈਕ ਉਨਾਂ ਦੀ ਵੱਡੀ ਭਾਬੀ ਸ੍ਰੀਮਤੀ ਹਰਦੀਸ਼ ਕੌਰ ਨੇ ਫਤਿਹਪੁਰ ਰਾਜਪੂਤਾਂ ਆਪਣੇ ਗ੍ਰਹਿ ਪੁੱਜੇ ਹਸਪਤਾਲ ਪ੍ਰਾਜੈਕਟ ਸੁਸਾਇਟੀ ਦੇ ਚੇਅਰਮੈਨ ਲਾਇਨ ਨਰਿੰਦਰ ਸਿੰਘ ਨੂੰ ਭੇਟ ਕੀਤਾ।ਇਸ ਸਮੇਂ ਕਲੱਬ ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ, ਸੈਕਟਰੀ ਲਾਇਨ ਜਗਮੋਹਨ ਸਿੰਘ ਦੂਆ, ਖਜ਼ਾਨਚੀ ਲਾਇਨ ਮਨਦੀਪ ਸਿੰਘ ਤੋਂ ਇਲਾਵਾ ਲਾਇਨ ਸੱਜਣ ਸਿੰਘ, ਰਵੀ ਫਤਿਹਪੁਰ, ਡਾ. ਰੁਪਿੰਦਰ ਸਿੰਘ, ਡਾ. ਬਿਕਰਮ ਸਿੰਘ, ਗੁਰਮੀਤ ਸਿੰਘ ਜੰਮੂ ਆਦਿ ਮੌਜ਼ੂਦ ਸਨ।
ਡਾ. ਇਕਬਾਲ ਸਿੰਘ ਧੰਜੂ ਦਾ ਦਿੱਤੀ ਮਾਲੀ ਮਦਦ ਲਈ ਧੰਨਵਾਦ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਕਿਹਾ ਕਿ ਕਲੱਬ ਵਲੋਂ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਵਲੋਂ ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਸਮੇਂ ਸਮੇਂ ‘ਤੇ ਦਾਨੀਆਂ ਵਲੋਂ ਦਿੱਤੀ ਜਾਂਦੀ ਸਹਾਇਤਾ ਨਾਲ ਗਰੀਬਾਂ ਤੇ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ ਮੁਫਤ ਕੀਤੇ ਜਾਂਦੇ ਹਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media