Tuesday, April 7, 2026

ਪ੍ਰਮੋਸ਼ਨਾਂ ਦੇ ਹੁਕਮਾਂ ਦੇ ਬਾਵਜ਼ੂਦ ਆਰਡਰ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼ -ਬੋਪਾਰਾਏ, ਥਿੰਦ, ਵੜੈਚ

14ਵੇਂ ਦਿਨ ਅੱਜ ਭੁੱਖ ਹੜਤਾਲ ‘ਤੇ ਬੈਠੇ ਅੰਮ੍ਰਿਤਸਰ-3 ਦੇ ਅਧਿਆਪਕ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਲੰਮੇ ਸਮੇਂ ਤੋਂ ਹੈਡ ਟੀਚਰ/ ਸੈੰਟਰ ਹੈਡ ਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ ਦੇ ਸੰਘਰਸ਼ ਦੇ 14ਵੇਂ ਦਿਨ ਬਲਾਕ ਅੰਮ੍ਰਿਤਸਰ-3 ਵਲੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਅਧਿਆਪਕ ਭੁੱਖ ਹੜਤਾਲ ‘ਤੇ ਬੈਠੇ।ਜਿਸ ਦੌਰਾਨ ਗਗਨਦੀਪ ਸਿੰਘ ਵੜੈਚ, ਮਲਕੀਅਤ ਸਿੰਘ ਮੀਰਾਂਕੋਟ, ਪ੍ਰਦੀਪ ਸਿੰਘ ਥਿੰਦ, ਨਵਦੀਪ ਸਿੰਘ ਬਾਬਾ, ਹਰਜੀਤ ਸਿੰਘ ਥਿੰਦ, ਸਤਬੀਰ ਸਿੰਘ, ਰਘਬੀਰ ਸਿੰਘ, ਸੰਜੇ ਸੋਹਲ, ਸੰਦੀਪ ਸਿੰਘ, ਗੁਰਚਰਨ ਸਿੰਘ ਅਤੇ ਤਰਸੇਮ ਸਿੰਘ ਆਦਿ ਈ.ਟੀ.ਯੂ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
                   ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਨਵਦੀਪ ਸਿੰਘ ਬਾਬਾ, ਗਗਨਦੀਪ ਸਿੰਘ, ਮਲਕੀਅਤ ਸਿੰਘ ਭੁੱਲਰ ਅਤੇ ਪ੍ਰਦੀਪ ਸਿੰਘ ਥਿੰਦ ਨੇ ਕਿਹਾ ਕਿ ਬੇਸ਼ੱਕ ਡੀ.ਪੀ.ਆਈ (ਐਲੀ.) ਪੰਜਾਬ ਵੱਲੋਂ ਬੇਸ਼ੱਕ ਬੀਤੇ ਕੱਲ ਜਿਲ੍ਹਾ ਸਿੱਖਿਆ ਅਫਸਰ (ਐਲੀ.) ਅੰਮ੍ਰਿਤਸਰ ਨੂੰ ਮੋਹਾਲੀ ਆਪਣੇ ਦਫ਼ਤਰ ਬੁਲਾ ਕੇ ਜਿਲ੍ਹੇ `ਚ ਬਣਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਜਲਦ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਪ੍ਰੰਤੂ ਪ੍ਰਮੋਸ਼ਨਾਂ ਬਾਰੇੇ ਹੁਕਮ ਜਾਰੀ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …