Tuesday, November 24, 2026

ਮੇਅਰ ਰਿੰਟੂ ਤੇ ਵਿਧਾਇਕ ਦੱਤੀ ਵਲੋਂ ਹਲਕਾ ਉਤਰੀ ‘ਚ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਸੁਨੀਲ ਦੱਤੀ ਨੇ ਵਿਧਾਨ ਸਭਾ ਹਲਕਾ ਉਤਰੀ ਦੇ ਇਲਾਕੇ ਗ੍ਰੀਨ ਫੀਲਡ ਵਿਖੇ ਸ਼੍ਰੀ ਮੁਕਤੀ ਨਾਰਾਇਣ ਧਾਮ ਵੈਂਕਟੇਸ਼ਵਰ ਮੰਦਰ ਤੋਂ ਸੀ.ਸੀ ਫਲੋਰਿੰਗ ਦੇ ਕੰਮ ਦਾ ਉਦਘਾਟਨ ਕੀਤਾ।ਇਸ ਤੋਂ ਪਹਿਲਾਂ ਮੇਅਰ ਅਤੇ ਵਿਧਾਇਕ ਨੇ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਲਿਆ। ਇਸ ਮੌਕੇ ਕੌਂਸਲਰ ਸਮੀਰ ਦੱਤਾ, ਕੇ.ਕੇ ਸ਼ਰਮਾ, ਯੂ.ਡੀ ਸ਼ਰਮਾ, ਗੁਰਿੰਦਰ ਸਿੰਘ ਸੋਢੀ, ਜਸਬੀਰ ਸਿੰਘ ਬੱਲ, ਐਮ.ਆਰ ਸ਼ਰਮਾ, ਸੁਨੀਲ ਉੱਪਲ, ਧਰਮਪਾਲ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
               ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਨੇ ਵਾਰਡ ਨੰਬਰ 7 ਵਿੱਚ ਗਲੀ ਰਾਮ ਪਿਆਰੀ ਨਵੀਂ ਅਬਾਦੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਪੱਕੀਆਂ ਕਰਨ ਦੇ ਵਿਕਾਸ ਕਾਰਜ਼ਾਂ ਦਾ ਸ਼ੁਭਆਰੰਭ ਕੀਤਾ। ਉਹਨਾਂ ਦੇ ਨਾਲ ਇੰਦਰਜੀਤ ਸਿੰਘ ਬੋਬੀ, ਰਾਮ ਪ੍ਰਧਾਨ, ਰਾਹੁਲ, ਹੀਰਾ ਲਾਲ ਗੋਪਾਲ ਸੇਠ, ਮੰਗਤ ਰਾਮ, ਮਹੇਸ਼ ਕੁਮਾਰ ਲਾਟੀ, ਮੋਂਟੀ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …