Tuesday, November 24, 2026

ਪ੍ਰਾਇਮਰੀ ਹੈਲਥ ਸੈਂਟਰ ਵਰਪਾਲ ਵਿਖੇ ਸੈਂਪਲਿੰਗ ਦਾ ਕੰਮ ਸ਼ੁਰੂ

ਜੰਡਿਆਲਾ ਗੁਰੁ, 11 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਨਵਦੀਪ ਸਿੰਘ ਦਿਸ਼ਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਿਰਮਲ ਸਿੰਘ ਦੀ ਅਗਵਾਈ ਹੇਠ ਪ੍ਰਾਇਮਰੀ ਹੈਲਥ ਸੈਂਟਰ ਵਰਪਾਲ ਵਿਖੇ ਕੋਵਿਡ-19 ਦੀ ਸੈਂਪਲਿੰਗ ਦਾ ਕੰਮ ਸ਼ੁਰੂ ਕੀਤਾ ਗਿਆ।ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਹ ਕੈਂਪ ਵਿੱਚ ਰੋਜ਼ਾਨਾ ਟੈਸਟ ਹੋਇਆ ਕਰਨਗੇ।ਇਹ ਸਹੂਲਤ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਇਲਾਕਾ ਨਿਵਾਸੀਆਂ ਨੂੰ ਦਿੱਤੀ ਗਈ ਤਾਂ ਜੋ ਇਹ ਲੋਕ ਦੂਰ ਦੁਰਾਡੇ ਜਾਣ ਤੋਂ ਬਚ ਸਕਣ।ਇਸ ਵਿੱਚ ਕਸ਼ਮੀਰ ਸਿੰਘ ਐਸ.ਐਚ.ਓ ਚਾਟੀਵਿੰਡ ਅਤੇ ਬਿਕਰਮ ਸਿੰਘ ਸਮਾਜ ਸੇਵੀ ਨੇ ਭਰਪੂਰ ਸਹਿਯੋਗ ਰਿਹਾ।
                    ਇਸ ਮੌਕੇ ਡਾ. ਨਵਰੀਤ ਕੌਰ ਮੈਡੀਕਲ ਅਫਸਰ, ਡਾ. ਬਲਜੀਤ ਸਿੰਘ ਹੈਲਥ ਇੰਸਪੈਕਟਰ, ਸੁਰਜੀਤ ਕੌਰ, ਸਤੀਸ਼ ਕੁਮਾਰ, ਮਹਿੰਦਰ ਪ੍ਰਧਾਨ ਤੋਂ ਇਲਾਵਾ ਬਾਬਾ ਸ਼ਮਸੇਰ ਸਿੰਘ ਕੋਹਰੀ ਗਰੁੱਪ ਮਨਦੀਪ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਕੌਰ, ਕੰਵਲਜੀਤ ਕੌਰ, ਸਰਬਜੀਤ ਕੌਰ, ਹਰਮਿੰਦਰਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …