Friday, August 28, 2026

ਨਿਰਧਾਰਤ ਸਮਾਂ ਪੂਰਾ ਕਰਨ ‘ਤੇ ਚਾਰ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਨੂੰ ਤੁਰੰਤ ਪ੍ਰਭਾਵ ਤੋਂ ਖੋਲਿਆ

ਪਠਾਨਕੋਟ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਸੰਯਮ ਅਗਰਵਾਲ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 (ਕਰੋਨਾ ਵਾਈਰਸ) ਦੇ ਸੰਕਰਮਣ ਨੂੰ ਰੋਕਣ ਲਈ ਜਿਲ੍ਹਾ ਪਠਾਨਕੋਟ ਦੀ ਹਦੂਰ ਅੰਦਰ ਜਿਹੜੇ ਹਿੱਸਿਆਂ/ਥਾਵਾਂ ਵਿੱਚ ਨਿਰਧਾਰਤ ਸੰਖਿਆਂ ਵਿੱਚ ਕਰੋਨਾ ਪਾਜ਼ਟਿਵ ਮਰੀਜ਼ ਪਾਏ ਜਾਣ ‘ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ ਤੇ ਮਾਇਕਰੋ ਕੰਨਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ ਸਨ।ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਉਕਤ ਚਾਰ ਸਥਾਨਾਂ ਟੀ-3 ਰਣਜੀਤ ਸਾਗਰ ਡੈਮ ਕਲੋਨੀ ਬਲਾਕ ਬੁੰਗਲ ਬਧਾਨੀ, ਮਾਧੋਪੁਰ ਬਲਾਕ ਬੁੰਗਲ ਬਧਾਨੀ, ਪਿੰਡ ਥਰਿਆਲ ਬਲਾਕ ਘਰੋਟਾ ਅਤੇ ਮੁਹੱਲਾ ਅਰਜੁਨ ਨਗਰ ਅਰਬਨ ਪਠਾਨਕੋਟ ਨੂੰ ਮਾਈਕਰੋ ਕੰਨਟੇਟਮੈਂਟ ਜ਼ੋਨਾਂ ਦਾ ਟਾਇਮ ਪੀਰੀਅਡ ਪੂਰਾ ਹੋਣ ‘ਤੇ ਤੁਰੰਤ ਪ੍ਰਭਾਵ ਤੋਂ ਖੋਹਲ ਦਿੱਤਾ ਗਿਆ ਹੈ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …