Saturday, April 4, 2026

ਹਿੰਦੂ ਕੰਨਿਆ ਕਾਲਜ ਵਿਖੇ ਮੈਗਾ ਰੋਜ਼ਗਾਰ ਮੇਲਾ ਅੱਜ ਤੋਂ

ਭੀੜ ਰੋਕਣ ਲਈ ਇੰਟਰਵਿਊ ਦੇ ਸ਼ਡਿਊਲ ਨੂੰ 3 ਸਲਾਟਾਂ ‘ਚ ਵੰਡਿਆ

ਕਪੂਰਥਲਾ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਐਲਾਨੇ ਗਏ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਦੀ ਕੜੀ ਵਜੋਂ ਕੱਲ 24 ਸਤੰਬਰ ਤੋਂ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਵਿਖੇ ਰੋਜਗਾਰ ਮੇਲੇ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਬਿਨੈਕਾਰ ਨਿੱਜੀ ਤੌਰ `ਤੇ ਹਾਜਰ ਹੋ ਕੇ ਭਾਗ ਲੈਣਗੇ ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਗਾ ਰੋਜਗਾਰ ਮੇਲੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੇਲੇ ਦੌਰਾਨ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਇੰਟਰਵਿਊ ਵਿੱਚ ਭਾਗ ਲੈਣ ਅਤੇ ਆਪਣਾ ਭਵਿੱਖ ਸੁਰੱਖਿਅਤ ਕਰਨ ।
                ਉਨਾਂ ਕਿਹਾ ਕਿ 24 ਸਤੰਬਰ ਨੂੰ ਲਗਣ ਵਾਲੇ ਰੋਜ਼ਗਾਰ ਮੇਲੇ ਵਿੱਚ 7 ਕੰਪਨੀਆਂ ਭਾਗ ਲੈ ਰਹੀਆਂ ਹਨ।ਜਿਹੜੇ ਊਮੀਦਵਾਰਾਂ ਨੇ ਮੈਗਾ ਰੋਜਗਾਰ ਮੇਲਿਆਂ ਲਈ ਪਹਿਲਾਂ ਰਜਿਸਟਰੇਸ਼ਨ ਕਰਵਾਈ ਹੈ ਉਹ ਇਸ ਮੇਲੇ ਵਿਚ ਭਾਗ ਲੈ ਸਕਦੇ ਹਨ ।
                ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰੋਜਗਾਰ ਮੇਲਿਆਂ ਵਿਚ ਇਕੋ ਸਮੇਂ ਭੀੜ ਇਕੱਠੀ ਨਾ ਹੋਵੇ ਇਸ ਲਈ ਇੰਟਰਵਿਊ ਦੇ ਸ਼ਡਿਊਲ ਨੂੰ 3 ਸਲਾਟਾਂ ਵਿੱਚ ਵੰਡਿਆ ਗਿਆ ਹੈ।ਪਹਿਲਾ ਸਲਾਟ 10 ਤੋਂ 12 ਵਜੇ ਦਾ ਹੋਵੇਗਾ ਅਤੇ ਆਖਰੀ ਸਲਾਟ 2 ਵਜੇ ਤੋਂ 4 ਵਜੇ ਤੱਕ ਦਾ ਹੋਵੇਗਾ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …