Friday, July 31, 2026

ਚੇਅਰਮੈਨ ਕੰਧਾਰੀ ਵਲੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਵਲੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਗੁਰਦੁਆਰਾ ਚੇਅਰਮੈਨ ਕੰਧਾਰੀ ਨੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਵਲੋਂ ਕੀਤੇ ਗਏ ਲੋਕ ਭਲਾਈ ਅਤੇ ਪੰਥਕ ਕਾਰਜ਼ਾਂ ਨੂੰ ਯਾਦ ਕੀਤਾ।
                        ਇਥੇ ਮਿਲੀ ਈਮੇਲ ਵਿੱਚ ਉਹਨਾਂ ਦਸਿਆ ਕਿ ਸੁਰਿੰਦਰ ਸਿੰਘ ਕਈ ਵਾਰ ਉਘੀਆਂ ਧਾਰਮਿਕ ਸ਼ਖਸੀਅਤਾਂ ਨਾਲ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਨਤਮਸਤਕ ਹੋਏ ਹਨ ਅਤੇ ਜਨਵਰੀ 2012 ਵਿੱਚ ਇਸ ਅਸਥਾਨ ਦੇ ਉਦਘਾਟਨ ਸਮੇਂ ਵੀ ਉਹਨਾਂ ਵਲੋਂ ਸਵੱਈਏ ਪੜ੍ਹਨ ਦੀ ਸੇਵਾ ਨਿਭਾਈ ਗਈ ਸੀ।ਉਹਨਾਂ ਕਿਹਾ ਕਿ ਸਮੁੱਚਾ ਸਿੱਖ ਜਗਤ ਅਜਿਹੀ ਸ਼ਖਸ਼ੀਅਤ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਸ਼ੋਕਗ੍ਰਸਤ ਹੈ ਅਤੇ ਇਹ ਪੰਥ ਸਨੇਹੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
                      ਉਹਨਾਂ ਵਾਹਿਗੁਰੂ ਅੱਗੇ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਅਤੇ ਪਿੱਛੇ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …