Monday, August 24, 2026

ਡੀ.ਟੀ.ਐਫ ਵਲੋਂ ਵਿਦਿਆਰਥੀਆਂ ਨੂੰ ਨਤੀਜੇ ਦੀ ਸਿਰਫ ਸਾਫਟ ਕਾਪੀ ਮੁਹੱਈਆ ਕਰਵਾਉਣ ਦੀ ਨਿਖੇਧੀ

ਸੰਗਰੂਰ, 29 ਸਤੰਬਰ (ਜਗਸੀਰ ਲੌਂਗੋਵਾਲ) – ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਨੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਵੀਂ, ਅਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਨਤੀਜੇ ਦੀ ਸਿਰਫ ਡਿਜ਼ੀਲਾਕਰ ਰਾਹੀਂ ਸਾਫਟ ਕਾਪੀ ਮੁਹੱਈਆ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।ਜਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ, ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਬੋਰਡ ਵਲੋਂ 2019-2020 ਦੀਆਂ ਇਨ੍ਹਾਂ ਪ੍ਰੀਖਿਆਵਾਂ ਲਈ ਬੱਚਿਆਂ ਤੋਂ ਭਾਰੀ ਪ੍ਰੀਖਿਆ ਫੀਸਾਂ ਹਜ਼ਾਰਾਂ ਦੇ ਰੂਪ ਵਿਚ ਵਸੂਲੀਆਂ ਗਈਆਂ ਸਨ।ਦੂਜੇ ਪਾਸੇ ਬਹੁਤੀਆਂ ਪ੍ਰੀਖਿਆਵਾਂ ਕੋਵਿਡ ਕਾਰਣ ਨਾ ਹੋਣ ਕਾਰਨ ਬੋਰਡ ਦਾ ਬਹੁਤ ਘੱਟ ਖਰਚ ਹੋਇਆ ਹੈ਼।ਬੋਰਡ ਵਲੋਂ ਨਤੀਜ਼ੇ ਦੀ ਹਾਰਡ ਕਾਪੀ ਨਾ ਦੇ ਕੇ ਜਿਥੇ ਆਪਣਾ ਖਰਚਾ ਬਚਾਇਆ ਜਾ ਰਿਹਾ ਹੈ, ਉਥੇ ਮਾਪਿਆਂ ਅਤੇ ਸਕੂਲਾਂ ‘ਤੇ ਲੱਖਾਂ ਰੁਪਏ ਦਾ ਬੋਝ ਪਾਇਆ ਜਾ ਰਿਹਾ ਹੈ।ਡੀ.ਟੀ.ਐਫ ਨੇ ਬੋਰਡ ਤੋਂ ਮੰਗ ਕੀਤੀ ਹੈ ਕਿ ਤੁਰੰਤ ਹਰ ਵਿਦਿਆਰਥੀ ਨੂੰ ਨਤੀਜੇ ਦੀ ਹਾਰਡ ਕਾਪੀ ਜਾਰੀ ਕੀਤੀ ਜਾਵੇ।ਡੀ ਟੀ ਐਫ ਡੀ.ਟੀ.ਐਫ ਨੇ ਆਪਣਾ ਅਹਿਦ ਦੁਹਰਾਇਆ ਕਿ ਉਹ ਅਧਿਆਪਕਾਂ ਦੇ ਹੱਕਾਂ ਲਈ ਤਿੱਖਾ ਸੰਘਰਸ਼ ਕਰਨ ਦੇ ਨਾਲ ਵਿਦਿਆਰਥੀਆਂ ਦੇ ਹਿੱਤਾਂ ਲਈ ਵੀ ਹਮੇਸ਼ਾਂ ਲੜਦੀ ਰਹੇਗੀ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …