Tuesday, July 28, 2026

ਮੰਗਲਵਾਰ ਨੂੰ ਆਈ 27 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ, 4 ਹੋਰ ਕਰੋਨਾ ਪਾਜ਼ਟਿਵ ਦੀ ਹੋਈ ਮੋਤ

ਜਿਲ੍ਹਾ ਪਠਾਨਕੋਟ ‘ਚ ਕੁੱਲ 3591 ਕਰੋਨਾ ਪਾਜੀਟਿਵ, 2637 ਨੇ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 880

ਪਠਾਨਕੋਟ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਮੰਗਲਵਾਰ ਨੂੰ 27 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਡਿਸਚਾਰਜ ਪਾਲਿਸੀ ਅਧੀਨ ਅੱਜ 73 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਮੰਗਲਵਾਰ ਨੂੰ 4 ਕਰੋਨਾ ਪਾਜ਼ਟਿਵ ਲੋਕਾਂ ਦੀ ਇਲਾਜ ਦੋਰਾਨ ਮੋਤ ਹੋ ਗਈ।ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਹੋਣ ਕਾਰਨ ਇਲਾਜ਼ ਦੋਰਾਨ ਮਰਨ ਵਾਲਿਆਂ ਦੀ ਸੰਖਿਆ 76 ਹੋ ਗਈ ਹੈ।
                 ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਕੁੱਲ 3591 ਕੇਸ ਕਰੋਨਾ ਪਾਜ਼ਟਿਵ ਦੇ ਹਨ ਜਿਨ੍ਹਾਂ ਵਿੱਚੋਂ 2637 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ।ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 880 ਕੇਸ ਕਰੋਨਾ ਪਾਜ਼ਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 76 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
                 ਉਨ੍ਹਾਂ ਕਿਹਾ ਕਿ ਸਾਰੇ ਜਿਲ੍ਹਾ ਨਿਵਾਸੀਆਂ ਦਾ ਫਰਜ਼ ਬਣਦਾ ਹੈ ਕਿ ਕਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਅਪਣਾ ਸਹਿਯੋਗ ਦੇਣ ਅਤੇ ਇਸ ਸਮੇਂ ਸਭ ਤੋਂ ਵੱਡਾ ਜਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਹੋਵੇਗਾ ਕਿ ਹਰੇਕ ਨਾਗਰਿਕ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੇ।ਉਨ੍ਹਾਂ ਕਿਹਾ ਕਿ ਅਗਰ ਅਸੀਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਕਰੋਨਾ ਮਹਾਂਮਾਰੀ ਦਾ ਵਿਸਥਾਰ ਨਹੀਂ ਹੋਵੇਗਾ ਅਤੇ ਅਸੀਂ ਕਰੋਨਾ ਦੀ ਇਸ ਲੜ੍ਹੀ ਨੂੰ ਤੋੜ ਸਕਾਂਗੇ।ਉਨ੍ਹਾਂ ਕਿਹਾ ਕਿ ਆਓ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੁਕ ਹੋਈਏ ਅਤੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਕਰਨ ਲਈ ਅਪਣਾ ਸਹਿਯੋਗ ਦੇਈਏ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …