Tuesday, August 11, 2026

ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚੋਂ ਲਈਆਂ ਜਾ ਸਕਣਗੀਆਂ ਸਾਂਝ ਕੇਂਦਰ ਦੀਆਂ ਕਈ ਸੇਵਾਵਾਂ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ)- ਜਿਲਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਆਮ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਪੁਲਿਸ ਥਾਣਿਆਂ ਵਿੱਚ ਚੱਲਦੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਜਿਲਾ ਪ੍ਰਸ਼ਾਸ਼ਨ ਦੇ ਸੇਵਾ ਕੇਂਦਰਾਂ ਵਿਚੋਂ ਦੇਣ ਬਾਰੇ ਹੁਕਮ ਜਾਰੀ ਕੀਤੇ ਹਨ।ਉਨਾਂ ਦੱਸਿਆ ਕਿ ਇਸ ਬਾਬਤ ਪੰਜਾਬ ਸਰਕਾਰ ਵਲੋਂ ਪੱਤਰ ਪ੍ਰਾਪਤ ਹੋ ਚੁੱਕਾ ਹੈ, ਸੋ ਹੁਣ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਕਿਸੇ ਵੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ।
                      ਉਨਾਂ ਸਪੱਸ਼ਟ ਕੀਤਾ ਕਿ ਇਨਾਂ ਸੇਵਾਵਾਂ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੀ ਪਹੁੰਚ ਰਸੀਦ, ਸ਼ਿਕਾਇਤ ‘ਤੇ ਹੋਈ ਕਾਰਵਾਈ ਦੀ ਸੂਚਨਾ, ਐਫ.ਆਈ.ਆਰ ਜਾਂ ਡੀ.ਡੀ.ਆਰ ਦੀ ਕਾਪੀ, ਸੜਕੀ ਹਾਦਸਿਆਂ ਸਬੰਧੀ ਅਨਟਰੇਸਡ ਰਿਪੋਰਟ, ਚੋਰੀ ਹੋਏ ਵਹੀਕਲ ਸੰਬਧੀ ਰਿਪੋਰਟ, ਚੋਰੀ ਹੋਏ ਮਾਲ ਨਾ ਲੱਭੇ ਜਾਣ ਸਬੰਧੀ ਰਿਪੋਰਟ, ਲਾਊਡ ਸਪੀਕਰ ਦੀ ਐਨ.ਓ.ਸੀ, ਮੇਲਾ, ਟੂਰਨਾਮੈਂਟ, ਪ੍ਰਦਰਸ਼ਨੀ ਆਦਿ ਸਬੰਧੀ ਲਗਾਉਣ ਬਾਰੇ ਐਨ.ਓ.ਸੀ, ਵਹੀਕਲ ਦੀ ਮਾਲਕੀ ਬਾਰੇ ਐਨ.ਓ.ਸੀ, ਵੀਜ਼ੇ ਬਾਰੇ ਪੁਲਿਸ ਕਲੀਰੈਂਸ, ਚਾਲ-ਚਲਣ ਸਰਟੀਫਿਕੇਟ, ਕਿਹਾਏਦਾਰ ਦੀ ਵੇਰੀਫਿਕੇਸ਼ਨ, ਕਰਮਚਾਰੀ ਦੀ ਵੇਰੀਫਿਕੇਸ਼ਨ, ਘਰੇਲੂ ਨੌਕਰ ਦੀ ਵੇਰੀਫਿਕੇਸ਼ਨ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਸੇਵਾਵਾਂ ਦੇਣੀਆਂ ਪੁਲਿਸ ਨੇ ਹੀ ਹਨ, ਪਰ ਆਮ ਲੋਕ ਇਹ ਸੇਵਾਵਾਂ ਲੈਣ ਲਈ ਪਹੁੰਚ ਸੇਵਾ ਕੇਂਦਰ ਵੀ ਕਰ ਸਕਦੇ ਹਨ, ਜਿਥੋਂ ਇਹ ਬਿਨੈ ਪੱਤਰ ਪੁਲਿਸ ਸਾਂਝ ਕੇਂਦਰ ਕੋਲ ਆਨਲਾਈਨ ਪਹੁੰਚਣਗੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …